Connect with us

Punjab

ਸਵੇਰੇ ਖਰਚੇ 150 ਰੁਪਏ ਤੇ ਸ਼ਾਮ ਨੂੰ ਬਣ ਗਿਆ ਕਰੋੜਪਤੀ,, ਪਰ ਦੇਖੋ ਕਿਸਦੀ ਇਮਾਨਦਾਰੀ ਨੇ ਬਣਾਇਆ ਕਰੋੜਪਤੀ

Published

on

“ਕਹਿੰਦੇ ਹਨ ਕਿ ਜਦੋ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ” ਪਰ ਜਦੋ ਕਿਸੇ ਨੇ ਸਵੇਰੇ 150 ਰੁਪਏ ਖਰਚੇ ਹੋਣ ਅਤੇ ਸ਼ਾਮ ਨੂੰ ਉਹ ਕਰੋੜਪਤੀ ਬਣ ਜਾਵੇ ਬਣ ਜਾਵੇ ਤਾਂ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ ਕੇ ਰੱਬ ਨੇ ਇੰਨੀ ਛੇਤੀ ਛੱਪੜ ਪਾੜ ਦਿੱਤਾ ਜੀ ਹਾਂ ਏਦਾਂ ਦਾ ਹੀ ਕੁਝ ਹੋਇਆ ਹੈ ਬਟਾਲਾ ਦੇ 55 ਸਾਲਾਂ ਸੁਨੀਲ ਡੋਗਰਾ ਦੇ ਨਾਲ ,,,,ਸੁਨੀਲ ਡੋਗਰਾ ਸਵੇਰੇ ਆਪਣੇ ਕਾਰੋਬਾਰ ਤੇ ਜਾਂਦੇ ਹੋਏ ਲਾਟਰੀ ਦੀ ਦੁਕਾਨ ਤੋਂ ਸਵੇਰੇ 150 ਰੁਪਏ ਖਰਚ ਕਰਕੇ ਨਾਗਾਲੈਂਡ ਦੀਆਂ 25 ਲਾਟਰੀਆ ਖਰੀਦਦੇ ਹਨ ਅਤੇ ਸ਼ਾਮ ਨੂੰ ਲਾਟਰੀ ਵਾਲੇ ਦਾ ਫੋਨ ਆ ਜਾਂਦਾ ਹੈ ਕੇ ਤੁਹਾਡਾ ਇਕ ਕਰੋੜ ਦਾ ਪਹਿਲਾ ਇਨਾਮ ਲਗ ਗਿਆ ਹੈ ,,,,ਸਾਡੀ ਟੀਮ ਜਦੋਂ ਸੁਨੀਲ ਡੋਗਰਾ ਦੇ ਘਰ ਪੁਹੰਚੀ ਤਾਂ ਗੁਆਂਢੀਆਂ ਸਮੇਤ ਰਿਸ਼ਤੇਦਾਰ ਵੀ ਵਧਾਈਆਂ ਦੇਣ ਪਹੁੰਚੇ ਹੋਏ ਸੀ ,,,ਮਿਠਾਈ ਨਾਲ ਮੂੰਹ ਮਿੱਠਾ ਕਰਵਾਏ ਜਾ ਰਹੇ ਸੀ ,,ਖੁਸ਼ੀ ਦੀ ਲਹਿਰ ਡੋਗਰਾ ਪਰਿਵਾਰ ਵਿਚ ਸਾਫ ਤੋਰ ਤੇ ਨਜ਼ਰ ਆ ਰਹੀ ਸੀ ਪਰ ਇਸ ਸਾਰੇ ਵਾਕਿਆ ਵਿੱਚ ਅਸੀਂ ਉਸ ਸੰਜੇ ਲਾਟਰੀ ਏਜੇਂਸੀ ਦੇ ਮਾਲਿਕ ਦੀ ਇਮਾਨਦਾਰੀ ਨੂੰ ਵੀ ਪਿੱਛੇ ਨਹੀਂ ਪਾ ਸਕਦੇ ਜਿਹਨਾਂ ਦੇ ਕੋਲ ਸੁਨੀਲ ਡੋਗਰਾ ਵਲੋਂ ਪਾਈਆ ਗਈਆਂ ਲਾਟਰੀਆ ਪਾਈਆ ਰਹੀਆਂ ਕਿਉਕਿ ਸੁਨੀਲ ਡੋਗਰਾ ਲਾਟਰੀਆ ਪਾ ਕੇ ਉਸ ਕੋਲ ਹੀ ਰੱਖ ਗਏ ਕੇ ਜੇਕਰ ਇਨਾਮ ਲਗੇਗਾ ਤਾਂ ਦਸ ਦੇਵੀ ਕਿਉਕਿ ਖੁਦ ਸੁਨੀਲ ਡੋਗਰਾ ਨੂੰ ਵੀ ਪਤਾ ਨਹੀਂ ਸੀ ਕਿ ਇਨ੍ਹਾਂ ਵੱਡਾ ਇਨਾਮ ਲਗ ਜਾਵੇਗਾ ਪਰ ਇਥੇ ਹੀ ਉਸ ਲਾਟਰੀ ਏਜੇਂਸੀ ਦੇ ਮਾਲਿਕ ਦੀ ਇਮਾਨਦਾਰੀ ਸਾਹਮਣੇ ਆਉਂਦੀ ਹੈ ਕਿਉਕਿ ਜਿਸ ਕੋਲ ਲਾਟਰੀ ਮਲਿਕ ਓਹੀ ਹੁੰਦਾ ਹੈ ਪਰ ਸੰਜੈ ਲਾਟਰੀ ਏਜੇਂਸੀ ਦੇ ਮਾਲਿਕ ਨੇ ਖੁਦ ਫੋਨ ਕਰਕੇ ਦੱਸਿਆ ਕਿ ਸੁਨੀਲ ਡੋਗਰਾ ਜੀ ਤੁਹਾਡੀ ਇਕ ਕਰੋੜ ਦੀ ਲਾਟਰੀ ਲਗ ਗਈ ਹੈ ਟਿਕਟ ਆ ਕੇ ਲੈ ਜਾਵੋ ਹੁਣ ਸੁਨੀਲ ਡੋਗਰਾ ਸਮੇਤ ਓਹਨਾ ਦੀ ਪਤਨੀ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ ਸੁਨੀਲ ਡੋਗਰਾ ਓਹਨਾ ਦੀ ਪਤਨੀ ਅਤੇ ਸੰਜੈ ਲਾਟਰੀ ਏਜੇਂਸੀ ਬਟਾਲਾ ਦੇ ਮਾਲਿਕ ਨੇ ਹੋਰ ਕੀ ਕੁਝ ਕਿਹਾ ਤੁਸੀਂ ਓਹਨਾ ਦੀ ਹੀ ਜ਼ੁਬਾਨੀ ਖੁਦ ਹੀ ਸੁਣ ਲਓ