Connect with us

Punjab

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਵਿੱਚ ਕੀਤੀ ਪ੍ਰੈਸ ਕਾਨਫਰੰਸ,ਆਪ ਸਰਕਾਰ ਤੇ ਖੜੇ ਕੀਤੇ ਸਵਾਲ

Published

on

ਗੁਰਦਾਸਪੁਰ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਦੀਆਂ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵਲੋਂ ਅੱਜ ਗੁਰਦਾਸਪੁਰ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸਮਝਣ ਦੀ ਲੋੜ ਹੈ ਕਿ ਵਿਰੋਧੀ ਧਿਰ ਦੇ ਨੇਤਾ ਵੀ ਸਰਕਾਰ ਦੇ ਇਕ ਐਹਮ ਹਿਸਾ ਹੁੰਦੇ ਹਨ

ਵਿਧਾਨਸਭਾ ਵਿਚ ਵੀ ਮੁਖਮੰਤਰੀ ਨਾਲ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਵੀ ਲੱਗੀ ਹੁੰਦੀ ਹੈ ਪਰ ਕੁਝ ਦਿਨ ਪਹਿਲਾਂ ਉਹਨਾਂ ਵਲੋਂ ਵਿਕਾਸ ਦੇ ਮੁੱਦੇ ਨੂੰ ਲੈਕੇ ਧਾਰੀਵਾਲ ਵਿਚ ਜਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਬੁਲਾਈ ਗਈ ਸੀ ਪਰ ਚੰਡੀਗੜ੍ਹ ਤੋਂ ਸੰਬੰਧਿਤ ਇਕ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਨੇ ਸਰਕਾਰ ਨੂੰ ਕਹਿ ਕੇ ਅਧਿਕਾਰੀਆਂ ਨੂੰ ਉਥੇ ਆਉਣ ਤੋਂ ਰੋਕ ਦਿੱਤਾ ਜੋ ਕਿ ਬਿਲਕੁੱਲ ਗ਼ਲਤ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਮਾਨਯੋਗ ਸਪੀਕਰ ਨੂੰ ਵੀ ਇਕ ਚਿੱਠੀ ਭੇਜ ਚੁਕੇ ਹਨ ਕਿ ਜਿਹਨਾਂ ਅਧਿਕਾਰੀਆਂ ਨੇ ਸੰਵਿਧਾਨਿਕ ਤੋਰ ਤੇ ਵਿਰੋਧੀ ਧਿਰ ਦੇ ਅਹੁਦੇ ਦੀ ਮਰਿਆਦਾ ਨੂੰ ਭੰਗ ਕੀਤਾ ਹੈ ਉਹਨਾਂ ਅਧਿਕਾਰੀਆਂ ਨੂੰ ਪੁੱਛਗਿੱਛ ਕੀਤੀ ਜਾਵੇ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ ਕਢੀਆਂ ਗਈਆਂ ਨੌਕਰੀਆਂ ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਨੌਜਵਾਨਾਂ ਦੀ ਭਰਤੀਆਂ ਕੀਤੀ ਹੈ ਪਹਿਲਾ ਉਹਨਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿਤੇ ਜਾਣ ਕੀਤੇ ਇਹ ਸਰਕਾਰ ਉਹ ਨੌਕਰੀਆਂ ਵੀ ਆਪਣੇ ਖਾਤੇ ਵਿਚ ਹੀ ਨਾ ਪਾ ਲੈਣ
ਪੰਜਾਬ ਸਰਕਾਰ ਵਲੋਂ ਕਢੇ ਜਾ ਰਹੇ ਬਜਟ ਤੇ ਲੋਕਾਂ ਦੀ ਮੰਗੀ ਰਾਏ ਤੇ ਵੀ ਬਾਜਵਾ ਨੇ ਆਪ ਸਰਕਾਰ ਨੂੰ ਘੇਰਿਆ ਅਤੇ ਤੰਜ ਕਸੇ
ਪਟਿਆਲਾ ਵਿਖੇ ਹੋਏ ਹਾਦਸੇ ਤੇ ਚਿੰਤਾ ਜਤਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਬਹੁਤ ਖਰਾਬ ਹੈ ਆਈਐਸਆਈ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਪੰਜਾਬ ਵਿੱਚ ਹਥਿਆਰ ਅਤੇ ਨਸ਼ਾ ਭੇਜ ਰਹੀ ਹੈ ਪਰ ਸਰਕਾਰ ਸੁਤੀ ਹੈ ਗੈਂਗਸਟਰ ਜੇਲ੍ਹਾਂ ਵਿਚ ਬੈਠ ਆਪਣਾ ਸਰਕਲ ਚਲਾ ਰਹੇ ਹਨ ਉਹਨਾਂ ਕਿ ਇਹ ਸਰਕਾਰ ਫੇਲ ਸਾਬਿਤ ਹੋਵੇਗੀ