Punjab
ਦੋ ਧਿਰਾਂ ਦੀ ਹੋਈ ਖੂਨੀ ਤਕਰਾਰ ਦੀ ਲੜਾਈ ਦੀ ਵਾਇਰਲ ਵੀਡੀਓ ਮਾਮਲੇ ਚ ਇਕ ਦੀ ਮੌਤ ਉਥੇ ਹੀ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
ਕੁਝ ਦਿਨ ਪਹਿਲਾ ਗੁਰਦਾਸਪੁਰ ਦੇ ਪਿੰਡ ਕਾਲਵਾ ਵਿਖੇ ਦੋ ਧਿਰਾਂ ਚ ਨਾੜ ਨੂੰ ਅੱਗ ਲਾਉਣ ਨੂੰ ਲੈਕੇ ਹੋਈ ਖੂਨੀ ਤਕਰਾਰ ਉਥੇ ਹੀ ਤਕਰਾਰ ਦੀ ਵੀਡੀਓ ਵੀ ਵਾਇਰਲ ਹੋਈ ਤਾ ਪੁਲਿਸ ਵਲੋਂ ਦੋਵਾਂ ਧਿਰਾਂ ਦੇ ਜਖਮੀ ਹੋਏ ਲੋਕਾਂ ਦੇ ਬਿਆਨ ਲੈਕੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੀ ਕਿ ਅੱਜ ਇਕ ਧਿਰ ਦੇ ਇਕ ਵਿਅਕਤੀ ਜੋਗਾ ਸਿੰਘ ਜੋ ਗੰਭੀਰ ਜਖਮੀ ਸੀ ਉਸ ਦਾ ਇਲਾਜ ਅੰਮ੍ਰਿਤਸਰ ਹਸਪਤਾਲ ਚ ਚਲ ਰਿਹਾ ਸੀ ਅਤੇ 5 ਦਿਨ ਇਲਾਜ ਅਧੀਨ ਰਹਿਣ ਬਾਅਦ ਅੱਜ ਉਸ ਦੀ ਮੌਤ ਹੋ ਗਈ ਉਧਰ ਮ੍ਰਿਤਕ ਦਾ ਪਰਿਵਾਰ ਦੋਸ਼ੀਆਂ ਵਿਰੋਧ ਕੜੀ ਕਾਰਵਾਈ ਦੀ ਮੰਗ ਕਰ ਰਿਹਾ ਹੈ ਅਤੇ ਇਸ ਮਾਮਲੇ ਚ ਮ੍ਰਿਤਕ ਜੋਗਾ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਪੁਲਿਸ ਵਲੋਂ ਬਟਾਲਾ ਸਿਵਲ ਹਸਪਤਾਲ ਚ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਪਹਿਲਾ ਦਰਜ਼ ਕੀਤੇ ਕੇਸ ਚ ਵਾਧਾ ਜੁਰਮ ਕਰ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਤੇ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਦਕਿ ਸਾਰੇ ਆਰੋਪੀ ਫਰਾਰ ਹਨ ਅਤੇ ਉਹਨਾਂ ਨੂੰ ਕਾਬੂ ਕਰਨ ਲਈ ਰੈਡ ਕੀਤੀ ਜਾ ਰਹੀ |