Connect with us

Punjab

ਪੀਆਰਟੀਸੀ ਅਤੇ ਪਨਬਸ ਵਲੋਂ ਮੁਕੰਮਲ ਹੜਤਾਲ ਕਰ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ

Published

on

ਪੰਜਾਬ ਭਰ ਚ ਪਨਬਸ ਅਤੇ ਪੀਆਰਟੀਸੀ ਮੁਲਾਜਮਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲ਼ਾਫ ਅੱਜ ਆਪਣਾ ਕੰਮਕਾਜ ਬੰਦ ਕਰ ਬੱਸ ਡਿਪੋ ਬਾਹਰ ਗੇਟ ਰੈਲੀ ਕੀਤੀ। ਜਿਸ ਦੇ ਚਲਦੇ ਜਿਲਾ ਗੁਰਦਾਸਪੁਰ ਦੇ ਬਟਾਲਾ ਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜੀ ਕੀਤੀ। ਬਟਾਲਾ ਡਿਪੋ ਦੇ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਅਤੇ ਸੂਬਾ ਆਗੂ ਬਲਜੀਤ ਸਿੰਘ ਨੇ ਕਿਹਾ ਕਿ ਇਹ ਨਵੀ ਸੱਤਾ ਚ ਆਈ ਪੰਜਾਬ ਸਰਕਾਰ ਦੇ ਮੰਤਰੀ ਅਤੇ ਅਧਕਾਰੀਆਂ ਕਈ ਮੀਟਿੰਗਾਂ ਕੀਤੀਆਂ ਹਨ ਅਤੇ ਭਾਵੇ ਕਿ ਉਹਨਾਂ ਨੂੰ ਹੜਤਾਲ ਨਾ ਕਰਨ ਲਈ ਆਖਿਆ ਜਾ ਰਿਹਾ ਹੈ ਲੇਕਿਨ ਜੋ ਉਹਨਾਂ ਦੀਆ ਮੰਗਾ ਹਨ ਉਹਨਾਂ ਪ੍ਰਤੀ ਸਰਕਾਰ ਅਤੇ ਟ੍ਰਾੰਸਪੋਰਟ ਮੰਤਰੀ ਸੰਜ਼ੀਦਾ ਨਹੀਂ ਹਨ ਅਤੇ ਅੱਜ ਦੋ ਮਹੀਨੇ ਹੋਣ ਤੇ ਹਨ ਅਤੇ ਉਹਨਾਂ ਨੂੰ ਤਨਖਾਹ ਤਕ ਨਹੀਂ ਮਿਲ ਰਹੀ ਹੈ| ਉਥੇ ਹੀ ਧਰਨੇ ਤੇ ਬੈਠੇ ਇਹਨਾਂ ਮੁਲਾਜਿਮਾ ਦਾ ਕਹਿਣਾ ਹੈ ਕਿ ਉਹ ਮਜਬੂਰੀ ਦੇ ਚਲਦੇ ਹੜਤਾਲ ਤੇ ਹਨ ਲੇਕਿਨ ਸਰਕਾਰ ਸੰਜ਼ੀਦਾ ਨਹੀਂ ਹੀ ਅਤੇ ਇਸ ਲਾਭ ਵਾਲੇ ਵਿਭਾਗ ਨੂੰ ਖਤਮ ਕਰਨ ਤੇ ਚਲ ਰਹੀ ਹੈ ਉਹਨਾਂ ਕਿਹਾ ਆਪ ਵਲੋਂ ਸਰਕਾਰ ਚ ਆਉਣ ਤੋਂ ਪਹਿਲਾ ਵਾਅਦਾ ਕੀਤਾ ਸੀ ਕਿ ਕੋਈ ਆਊਟਸੌਰਸ ਤੇ ਭਰਤੀ ਨਹੀਂ ਕੀਤਾ ਜਾਵੇਗਾ ਲੇਕਿਨ ਹੁਣ ਸਰਕਾਰ ਪਹਿਲੀਆਂ ਸਰਕਾਰਾਂ ਦੀ ਤਰਜ਼ ਤੇ ਕਮ ਕਰ ਰਹੀ ਹੈ ਅਤੇ ਬਦਲਾਵ ਦਾ ਨਾਂ ਹੀ ਹੈ |