Connect with us

Punjab

ਸ਼ੇਰਗਿੱਲ ਫਾਰਮ ਵਿਖੇ ਟ੍ਰੇਨਿੰਗ ਕੈਂਪ ਲਗਾਉਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ

Published

on

ਪਟਿਆਲਾ: ਸ਼ੇਰਗਿੱਲ ਐਗਰੀਕਲਚਰਲ ਫ਼ਾਰਮ ਮੰਜਾਲ ਵਿਖੇ ਤਿੰਨ ਦਿਨਾ ਟ੍ਰੇਨਿੰਗ ਕੈਂਪ ਲਗਾ ਰਹੇ ਮਹਿੰਦਰਾ ਕਾਲਜ ਪਟਿਆਲਾ ਦੇ  ਬੀ ਐੱਸ ਸੀ ਐਗਰੀਕਲਚਰ  ਦੇ ਵਿਦਿਆਰਥੀਆਂ ਨੂੰ ਅੱਜ ਸਰਟੀਫਿਕੇਟ ਤਕਸੀਮ ਕੀਤੇ ਗਏ ।

ਇਨਾਮ ਵੰਡਦਿਆਂ ਸ਼ੇਰਗਿੱਲ ਫਾਰਮ ਦੇ ਸੰਚਾਲਕ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਟਰੇਨਿੰਗ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਖੇਤੀਬਾੜੀ ਵਿਭਿੰਨਤਾ ਵਿਚ ਕੌਮੀ ਪੁਰਸਕਾਰ ਜੇਤੂ  ਕਿਸਾਨ ਸ਼ੇਰਗਿੱਲ ਨੇ ਦੱਸਿਆ ਕੀ ਉਨ੍ਹਾਂ ਵਿਦਿਆਰਥੀਆਂ ਨੂੰ ਫੁੱਲਾਂ ਦੀ ਖੇਤੀ, ਗੰਡੋਇਆਂ ਦੀ ਕਾਸ਼ਤ ਅਤੇ ਪੌਲੀ ਹਾਊਸ ਵਿੱਚ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਕੈਂਪ ਵਿੱਚ ਮਹਿੰਦਰਾ ਕਾਲਜ ਦੇ ਬੀ ਐੱਸ ਸੀ ਆਖਰੀ ਸਾਲ ਦੇ 55 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।

ਸ਼ੇਰਗਿੱਲ ਪਿਛਲੇ ਕਈ ਸਾਲਾਂ ਤੋਂ ਮਹਿੰਦਰਾ ਕਾਲਜ ਪਟਿਆਲਾ ਸਮੇਤ  ਖੇਤੀਬਾੜੀ ਨਾਲ ਜੁੜੀਆਂ ਕਈ ਵਿੱਦਿਅਕ ਸੰਸਥਾਵਾਂ ਲਈ ਟਰੇਨਿੰਗ ਕੈਂਪਾਂ ਦਾ ਆਯੋਜਨ ਕਰਦੇ ਆ ਰਹੇ ਹਨ।

ਸਰਟੀਫਿਕੇਟ ਵੰਡਣ ਉਪਰੰਤ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਉਹ ਚੰਗੇ ਖੇਤੀਬਾੜੀ ਮਾਹਿਰ ਅਤੇ ਵਿਗਿਆਨੀ ਬਣਨ ਲਈ ਵੱਧ ਤੋਂ ਵੱਧ ਖੇਤਾਂ ਵਿਚ ਆ ਕੇ ਪ੍ਰਯੋਗ ਕਰਨ ਨੂੰ ਤਰਜੀਹ ਦੇਣ। ਇਸ ਉਪਰੰਤ ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ।