Punjab
ਗਹਿਣਿਆਂ ਦੀ ਦੁਕਾਨ ਤੇ ਲੁੱਟ ਦੀ ਨੀਅਤ ਨਾਲ ਆਏ ਲੁਟੇਰੇ ਨੂੰ ਦੁਕਾਨਦਾਰ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਨੇ ਬਹਾਦੁਰੀ ਦੇ ਨਾਲ ਕੀਤਾ ਕਾਬੂ ,ਲੁੱਟ ਦੀ ਘਟਨਾ ਸੀ ਸੀ ਟੀ ਵੀ ਵਿੱਚ ਹੋਈ ਕੈਦ
ਜਿਲੇ ਦੇ ਕਸਬੇ ਧਾਰੀਵਾਲ ਵਿਖੇ ਦੁਰਗਾ ਮਾਂ ਜਵੈਲਰ ਨਾਮ ਦੀ ਦੁਕਾਨ ਉੱਤੇ ਗਹਿਣੇ ਖਰੀਦਣ ਲਈ ਗ੍ਰਾਹਕ ਬਣ ਕੇ ਆਏ ਲੁਟੇਰੇ ਨੇ ਲੁੱਟ ਦੀ ਨੀਯਤ ਦੁਕਾਨਦਾਰ ਉੱਤੇ ਤਾਣੀ ਰਿਵਾਲਵਰ ,,ਦੁਕਾਨਦਾਰ ਅਤੇ ਦੁਕਾਨ ਦੇ ਮੁਲਾਜ਼ਮਾਂ ਨੇ ਬਹਾਦੁਰੀ ਦਿਖਾਉਂਦੇ ਹੋਏ ਲੁਟੇਰੇ ਨਾਲ ਹਥਾਪਾਈ ਦੌਰਾਨ ਲੁਟੇਰੇ ਦੀ ਲਾਇਸੈਂਸੀ ਰਿਵਾਲਵਰ ਖੋਹੀ ,ਘਟਨਾ ਦੁਕਾਨ ਤੇ ਲਗੇ ਸੀ ਸੀ ਟੀ ਵੀ ਵਿੱਚ ਹੋਈ ਕੈਦ ,,ਲੁਟੇਰਾ ਮੌਕੇ ਤੋਂ ਹੋ ਗਿਆ ਸੀ ਫਰਾਰ ਪਰ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਆਪਣੀ ਜਾਨ ਤੇ ਖੇਲ ਕੇ ਲੁਟੇਰੇ ਨੂੰ ਕਾਬੂ ਕਰਕੇ ਧਾਰੀਵਾਲ ਥਾਣੇ ਦੀ ਪੁਲਿਸ ਦੇ ਕੀਤਾ ਹਵਾਲੇ ,ਪੁਲਿਸ ਕਰ ਰਹੀ ਜਾਂਚ
ਦੁਰਗਾ ਮਾਂ ਜਵੈਲਰ ਦੁਕਾਨ ਦੇ ਪੀੜਤ ਮਾਲਿਕ ਦਾ ਕਹਿਣਾ ਸੀ ਕਿ ਉਕਤ ਲੁਟੇਰਾ ਗ੍ਰਾਹਕ ਬਣ ਕੇ ਉਸਦੀ ਦੁਕਾਨ ਉੱਤੇ ਆਈ 20 ਗੱਡੀ ਉਤੇ ਆਈਆ ਅਤੇ ਗਹਿਣੇ ਦਿਖਾਣ ਲਈ ਕਿਹਾ ਅਤੇ ਗਹਿਣੇ ਪਸੰਦ ਕਰਦੇ ਹੋਏ ਕਿਹਾ ਕਿ ਉਸਨੇ 14 ਲੱਖ ਰੁਪਏ ਦੇ ਗਹਿਣੇ ਬਨਵਾਉਣੇ ਹਨ ਅਤੇ ਉਹ 2 ਲੱਖ ਰੁਪਏ ਅਡਵਾਂਸ ਦੇ ਦੇਵੇਗਾ ਬਾਕੀ ਗਹਿਣੇ ਲੈਣ ਸਮੇ ਦੇ ਜਾਵੇਗਾ ਅਤੇ ਅਡਵਾਂਸ ਦੇ 2 ਲੱਖ ਦੇਣ ਸਮੇਂ ਲੁਟੇਰੇ ਨੇ ਜਦੋਂ ਝੋਲੇ ਵਿੱਚ ਹੱਥ ਪਾਇਆ ਤਾਂ ਉਸਨੇ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਕੇ ਤਾਣ ਦਿੱਤੀ ਪਰ ਮੈਂ ਅਤੇ ਮੇਰੇ ਮੁਲਾਜ਼ਮਾਂ ਨੇ ਉਸ ਨਾਲ ਹੱਥੋਪਾਈ ਹੋਕੇ ਉਸਦੀ ਰਿਵਾਲਵਰ ਖੋ ਲਈ ਪਰ ਲੁਟੇਰਾ ਫਰਾਰ ਹੋ ਗਿਆ ਉਸਨੇ ਅਪੀਲ ਕੀਤੀ ਕਿ ਪੁਲਿਸ ਪਕੜੇ ਗਏ ਲੁਟੇਰੇ ਨਾਲ ਸਖਤ ਕਾਨੂੰਨੀ ਕਾਰਵਾਈ ਕਰੇ