Punjab
ਗੁਰਦਾਸਪੁਰ ਵਿੱਚ ਪੁਲਿਸ ਥਾਣੇ ਦੇ ਪਿੱਛੇ ਮਿੱਟੀ ਦੀ ਧੜੱਲੇ ਨਾਲ ਹੋ ਰਹੀ ਨਜਾਇਜ ਮਾਈਨਿੰਗ ਦਾ ਸ਼ਿਵਸੈਨਾ ਆਗੂ ਨੇ ਕੀਤਾ ਖੁਲਾਸਾ’ ਜੇਸੀਬੀ ਟਿੱਪਰ ਛੱਡ ਭਜੇ ਮਿੱਟੀ ਤਸਕਰ
ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਈਨਿੰਗ ਤੇ ਸ਼ਿਕੰਜਾ ਕਸਣ ਲਈ ਅਧਿਕਾਰੀਆਂ ਨੂੰ ਸੱਖਤ ਨਿਰਦੇਸ਼ ਦਿੱਤੇ ਹਨ ਪਰ ਗੁਰਦਾਸਪੁਰ ਦੇ ਥਾਣਾ ਤਿੱਬੜ ਦੇ ਪਿੱਛੇ ਲਗਭਗ 20 ਏਕੜ ਰਕਬੇ ਵਿੱਚ ਜੇਸੀਬੀ ਨਾਲ ਛੇ-ਛੇ ਫੁੱਟ ਮਿੱਟੀ ਪੁੱਟੀ ਜਾ ਰਹੀ ਸੀ। ਜਿੱਥੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਆਗੂ ਹਰਵਿੰਦਰ ਸੋਨੀ ਜਦ ਮਾਈਨਿੰਗ ਵਾਲੀ ਜਗ੍ਹਾ ਤੇ ਪਹੁੰਚੇ ਤਾਂ ਟਿੱਪਰ ਚਾਲਕ ਅਤੇ ਜੇਸੀਬੀ ਚਾਲਕ ਮੌਕੇ ਤੋਂ ਭੱਜਦੇ ਦਿਖਾਈ ਦਿੱਤੇ ਅੰਦੇ ਘੰਟੇ ਬਾਅਦ ਘਟਨਾ ਸਥਲ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਜਗ੍ਹਾ ਤੇ ਲੰਬੇ ਸਮੇਂ ਤੋਂ ਮਾਈਨਿੰਗ ਕੀਤੀ ਜਾ ਰਹੀ ਹੈ ਕਈ ਵਾਰ ਕਹਿਣ ਦੇ ਬਾਵਜੂਦ ਇਹ ਲੋਕ ਨਹੀਂ ਹੱਟ ਰਹੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਥਾਣਾ ਤਿਬੜ ਦੇ ਐਸ ਐਚ ਓ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਨਜਾਇਜ ਮਾਇਨਿਗ ਹੁੰਦੀ ਹੈ ਪਰ ਕਿਸੇ ਨੇ ਉਹਨਾਂ ਨੂੰ ਸ਼ਿਕਾਇਤ ਨਹੀਂ ਦਿੱਤੀ ਜੇ ਕਰ ਕੋਈ ਸ਼ਿਕਾਇਤ ਦਿੰਦਾ ਤਾਂ ਹੀ ਉਹ ਕਾਰਵਾਈ ਕਰਦੇ ਉਹਨਾਂ ਦਸਿਆ ਕਿ ਹੁਣ ਉਹਨਾਂ ਨੂੰ ਸ਼ਿਵਸੈਨਾ ਦੇ ਆਗੂ ਨੇ ਦੱਸਿਆ ਹੈ ਮੌਕੇ ਤੇ ਪਹੁੰਚ ਇਕ ਟਿੱਪਰ ਅਤੇ ਜੇਸੀਬੀ ਨੂੰ ਕਾਬੂ ਕੀਤਾ ਹੈ ਇਹਨਾਂ ਮਿੱਟੀ ਤਸਕਰਾਂ ਵਲੋਂ ਇਥੇ ਨਜਾਇਜ ਮਿੱਟੀ ਜਰੂਰਤ ਨਾਲੋਂ ਵੱਧ ਪੁੱਟੀ ਗਈ ਹੈ ਮਾਇਨਿਗ ਵਿਭਾਗ ਦੇ ਅਧਿਕਾਰੀ ਉਹਨਾਂ ਨੂੰ ਜੋ ਰਿਪੋਰਟ ਬਣਾ ਕੇ ਦੇਣਗੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ
ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਇਸ ਜਗ੍ਹਾ ਤੇ ਨਜਾਇਜ ਮਿੱਟੀ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਫੜਨ ਲਈ ਪਹਿਲਾਂ ਵੀ ਕਈ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਇਹ ਲੋਕ ਭੱਜ ਜਾਂਦੇ ਹਨ ਉਹਨਾਂ ਦਸਿਆ ਕਿ ਡੀਸੀ ਗੁਰਦਾਸਪੁਰ ਵਲੋਂ ਇਹਨਾਂ ਨੂੰ ਢਾਈ ਫੁੱਟ ਤੱਕ ਮਿੱਟੀ ਦੀ ਆਗਿਆ ਦਿੱਤੀ ਗਈ ਹੈ ਪਰ ਇਹ ਲੋਕ ਪੈਸੇ ਕਮਾਉਣ ਲਈ 6-6 ਫੁੱਟ ਤੱਕ ਮਿੱਟੀ ਪੁੱਟ ਕੇ ਵੇਚ ਰਹੇ ਹਨ ਅੱਜ ਮੌਕੇ ਤੋਂ ਇਕ ਟਿੱਪਰ ਇਕ ਜੇਸੀਬੀ ਕਾਬੂ ਕੀਤੀ ਗਈ ਹੈ ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ