Punjab
ਮਨੁੱਖਤਾ ਲਈ ਖੂਨਦਾਨ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ
ਸਮਾਣਾ: ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਨੌਜਵਾਨ ਸਲਮਾਨੀ ਦਿਲਸ਼ਾਦ ਵਲੋਂ ਸਮੇਂ-ਸਮੇਂ ਤੇ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਇਸੇ ਕੜੀ ਤਹਿਤ ਅੱਜ ਉਨਾਂ ਵਲੋਂ ਆਪਣੇ ਐੱਸ.ਮਾਸਟਰਜ਼ ਸੈਲੂਨ ਵਿਖੇ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।
ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਗਰਵਾਲ ਧਰਮਸ਼ਾਲਾ ਪ੍ਰਧਾਨ ਜੀਵਨ ਗਰਗ ਨੇ ਕੀਤਾ ਅਤੇ ਉਨਾਂ ਇਸ ਮੌਕੇ ਲੋਕਾਂ ਨੂੰ ਖੂਨਦਾਨ ਕਰਨ ਪ੍ਰਤੀ ਜਾਗਰੂਕ ਕਰਦੇ ਹੋਏ ਕਿਹਾ ਕਿ ਮਨੁੱਖਤਾ ਲਈ ਖੂਨਦਾਨ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ ਅਤੇ ਸਾਡੇ ਵੱਲੋਂ ਕੀਤੇ ਖੂਨਦਾਨ ਨਾਲ ਅਨੇਕਾਂ ਜ਼ਿੰਦਗੀਆਂ ਅਣਿਆਈ ਮੌਤ ਤੋਂ ਬਚਾਈਆਂ ਜਾ ਸਕਣਗੀਆਂ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਾਬਕਾ ਚੇਅਰਮੈਨ ਸੰਕਰ ਜਿੰਦਲ ਨੇ ਕਿਹਾ ਕਿ ਜਦੋਂ ਸਾਡੇ ਵਲੋਂ ਦਿੱਤੀ ਗਈ ਖੂਨਦਾਨ ਦੀ ਅਣਮੁੱਲੀ ਦਾਤ ਕਿਸੇ ਲੋੜਵੰਦ ਨੂੰ ਮਿਲਦੀ ਹੈ ਅਤੇ ਉਸਦਾ ਜੀਵਨ ਬਚ ਜਾਂਦਾ ਹੈ ਤਾਂ ਉਹ ਅਤੇ ਉਸਦਾ ਪਰਿਵਾਰ ਲੱਖਾਂ ਦੁਆਵਾਂ ਦਿੰਦਾ ਹੈ।
ਇਸ ਮੌਕੇ ਡਾ.ਕੇ.ਕੇ ਜੌਹਰੀ ਬਲੱਡ ਸੈਂਟਰ ਸਮਾਣਾ ਤੋਂ ਡਾ. ਯੁਧਿਸ਼ਟਰ ਸ਼ਰਮਾ ਦੀ ਟੀਮ ਵਲੋਂ 50 ਯੂਨਿਟ ਖੂਨ ਇਕਤ੍ਰਿਤ ਕੀਤਾ ਗਿਆ।
ਇਸ ਮੌਕੇ ਸਲਮਾਨੀ ਦਿਲਸ਼ਾਦ ਅਤੇ ਐੱਸ.ਮਾਸਟਰਜ਼ ਦੀ ਟੀਮ ਆਸ਼ੂ, ਮਨਿੰਦਰ ਸਿੰਘ, ਅਮਿਤ ਰਾਣਾ, ਰਾਜਵਿੰਦਰ,ਰਾਜਵਿੰਦਰ, ਮੈਡਮ ਰੈਨੂੰ, ਅਤੇ ਰੁਪਿੰਦਰ ਕੌਰ ਆਦਿ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਉਪਰੰਤ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।ਇਸ ਮੌਕੇ ਅਜੇ ਬਾਂਸਲ, ਸੁਭਾਸ਼ ਪਾਠਕ, ਸਮਾਜ ਸੇਵੀ ਆਗੂ ਲਖਵਿੰਦਰ ਸਿੰਘ ਕਾਕਾ ਜਵੰਦਾ, ਦੇਵਕੀ ਨੰਦਨ ਸਿੰਗਲਾ, ਭੀਮ ਲੁਥਰਾ, ਰਜਿੰਦਰ ਬੱਲੀ ਅਤੇ ਬਲਵਿੰਦਰ ਟੋਡਰਪੁਰ ਆਦਿ ਪਤਵੰਤੇ ਵੀ ਹਾਜ਼ਰ ਸਨ।