Punjab
ਦੀਨਾਨਗਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 5 ਕਿੱਲੋ 300 ਗ੍ਰਾਮ ਭੁੱਕੀ ਚੂਰਾ ਪੋਸਤ ਸਣੇ 2 ਲੋਕਾਂ ਨੂੰ ਕੀਤਾ ਗ੍ਰਿਫਤਾਰ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਦੀਨਾਨਗਰ ਪੁਲਿਸ ਨੇ ਬਾਈਪਾਸ ਝੰਡੇਚੱਕ ਤੋਂ 5 ਕਿੱਲੋ 300 ਗ੍ਰਾਮ ਭੁੱਕੀ ਚੂਰਾ ਪੋਸਤ ਸਣੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਨਾਨਗਰ ਦੇ ਥਾਣਾ ਮੁਖੀ ਕਪਿਲ ਕੌਸ਼ਲ ਨੇ ਦੱਸਿਆ ਕਿ ਏਐਸਆਈ ਰਾਜੀਵ ਕੁਮਾਰ ਨੇ ਪੁਲੀਸ ਪਾਰਟੀ ਸਹਿਤ ਬਾਈਪਾਸ ਝੰਡੇਚੱਕ ਤੇ ਗੱਡੀਆਂ ਦੀ ਚੈਕਿੰਗ ਲਈ ਲਾਏ ਨਾਕੇ ਦੌਰਾਨ ਇੱਕ ਟਰੱਕ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਟਰੱਕ ਵਿਚੋਂ 5 ਕਿਲੋ 300 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਦੀਨਾਨਗਰ ਪੁਲਿਸ ਨੇ ਟਰੱਕ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਦੀਨਾਨਗਰ ਦੇ ਐਸ ਐਚ ਓ ਕਪਿਲ ਕੋਸ਼ਲ ਕੋਲੋਂ ਸੁਣਦੇ ਹਾ ਪੂਰਾ ਮਾਮਲਾ