Delhi
ਯੈੱਸ ਬੈਂਕ ਦੇ ਗ੍ਰਾਹਕਾਂ ਲਈ ਵੱਡੀ ਖੁਸ਼ਖਬਰੀ
19 ਮਾਰਚ,:ਯੈੱਸ ਬੈਂਕ ਦੇ ਗ੍ਰਾਹਕਾਂ ਲਈ ਇੱਕ ਚੰਗੀ ਖਬਰ ਆ ਰਹੀ ਹੈ[ ਹੁਣ ਯੈੱਸ
ਬੈਂਕ ਦੇ ਗ੍ਰਾਹਕ 50000 ਰੁਪਏ ਤੋਂ ਜਿਆਦਾ ਦੀ
ਰਕਮ ਆਪਣੇ ਖਾਤੇ’ਚੋਂ ਕੱਢਵਾ ਸਕਦੇ ਹਨ। ਜ਼ਿਕਰਯੋਗ ਹੈ
ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੈੱਸ ਬੈਂਕ ਤੇ ਲੱਗੀ ਰੋਕ ਨੂੰ
ਬੁੱਧਵਾਰ ਨੂੰ ਹਟਾ ਦਿੱਤਾ ਜਾਵੇਗਾ । ਤੁਹਾਨੂੰ ਦੱਸ ਦਈਏ
ਕਿ ਰਿਜ਼ਰਵ ਬੈਂਕ ਆੱਫ ਇੰਡੀਆ ਨੇ ਨਗਦੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਯੈੱਸ ਬੈਂਕ ਦੀ ਨਿਕਾਸੀ
ਸੀਮਾ ਤੈਅ ਕਰ ਦਿੱਤੀ ਗਈ ਹੈ।
ਬੁੱਧਵਾਰ ਦੀ ਸ਼ਾਮ ਤੋਂ ਹੀ ਯੈੱਸ ਬੈਂਕ ਦੀ ਸੇਵਾਵਾਂ ਫਿਰ ਤੋਂ ਸ਼ੁਰੂ ਕਰ
ਦਿੱਤੀਆਂ ਗਈਆਂ ਬੈਂਕ ਨੇ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਇੱਕ ਟਵੀਟ ਕਰਕੇ ਕੀਤਾ ਕਿ ਸਾਡੀਆਂ ਬੈਂਕੰਗ
ਸੇਵਾਵਾਂ ਹੁਣ ਸ਼ੁਰੂ ਹੋ ਚੁੱਕੀਆਂ ਹਨ ਹੁਣ ਤੁਸੀ ਸਾਡੀ ਸੇਵਾਵਾਂ ਦਾ ਲਾਭ ਉੱਠਾ ਸਕਦੇ ਹੋ।