Connect with us

Punjab

ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਝੋਨੇ ਦੀ ਬਿਜਾਈ 14 ਜੂਨ ਤੋਂ ਸ਼ੁਰੂ ਹੋਣੀ ਸੀ ਜਿਸਦੇ ਚਲਦੇ ਅੱਜ ਤੋਂ ਗੁਰਦਾਸਪੁਰ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਰਿਵਾਇਤੀ ਬਿਜਾਈ ਸ਼ੁਰੂ ਕਰ ਦਿਤੀ ਗਈ

Published

on

ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਝੋਨੇ ਦੀ ਬਿਜਾਈ 14 ਜੂਨ ਤੋਂ ਸ਼ੁਰੂ ਹੋਣੀ ਸੀ ਜਿਸਦੇ ਚਲਦੇ ਅੱਜ ਤੋਂ ਗੁਰਦਾਸਪੁਰ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਰਿਵਾਇਤੀ ਬਿਜਾਈ ਸ਼ੁਰੂ ਕਰ ਦਿਤੀ ਗਈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਨਾ ਹੀ ਸਰਕਾਰ ਵਲੋਂ ਨਿਧਾਰਿਤ ਸਮੇ ਦੀ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ ਅਤੇ ਲੇਬਰ ਨੂੰ ਲੈਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਜੋ ਸਰਕਾਰ ਨੇ ਲਗਾਤਾਰ ਬਿਜਲੀ ਸਪਲਾਈ ਦਾ ਦਾਅਵਾ ਕਰ ਰਹੇ ਹਨ ਉਹ ਅੱਜ ਪਹਿਲੇ ਦਿਨ ਦਾ ਖੋਖਲਾ ਸਾਬਿਤ ਹੋ ਰਿਹਾ ਹੈ| 

ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਕਿਸਾਨਾਂ ਨੇ ਤਾਂ ਅੱਜ ਤੋਂ 14 ਜੂਨ ਨੂੰ ਹੀ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਹੈ ਲੇਕਿਨ ਹੁਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਨਿਰਵਿੱਘਣ ਬਿਜਲੀ ਸਪਲਾਈ ਦਾ ਦਾਅਵਾ ਉਹ ਕਰ ਰਹੇ ਹਨ ਉਸ ਨੂੰ ਪੂਰਾ ਕਰਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਜਿਆਦਾ ਹੈ ਅਤੇ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਲਈ ਪਾਣੀ ਵੀ ਜਿਆਦਾ ਚਾਹੀਦਾ ਹੈ ਅਤੇ ਹੋਣਾ ਤਾ ਇਹ ਚਾਹੀਦਾ ਹੈ ਕਿ ਨਹਿਰੀ ਪਾਣੀ ਦੇ ਪ੍ਰਬੰਧ ਪੂਰੇ ਹੁੰਦੇ ਲੇਕਿਨ ਨਹਿਰੀ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹਨ |

ਉਧਰ ਕਿਸਾਨਾਂ ਨੇ  ਇਹ ਵੀ ਦੱਸਿਆ ਕਿ ਅੱਜ ਪਹਿਲੇ ਦਿਨ ਹੀ ਉਹ ਬਿਜਲੀ ਸਪਲਾਈ ਦੀ ਉਡੀਕ ਚ ਹਨ ਅਗੇ ਕਿਵੇਂ ਦੀ ਉਮੀਦ ਰੱਖੀ ਜਾ ਸਕਦੀ ਹੈ ਇਸ ਦੇ ਨਾਲ ਹੀ ਪਰਵਾਸੀ ਮਜਦੂਰ ਦੀ ਬਹੁਤ ਕਮੀ ਹੈ ਅਤੇ ਲੋਕਲ ਮਜਦੂਰ ਮਜਦੂਰੀ ਜਿਆਦਾ ਮੰਗ ਰਹੇ ਹਨ ਕਿਸਾਨਾਂ ਦਾ ਕਹਿਣਾ ਸੀ ਕਿ ਇਹਨਾਂ ਮੁਸ਼ਕਿਲਾਂ ਦਾ ਹੱਲ ਸਰਕਾਰਾਂ ਨੂੰ ਕਰਨਾ ਚਾਹੀਦਾ ਹਨ |