Religion
ਸਰਕਾਰ ਦੀਆਂ ਹਿਦਾਇਤਾਂ ਦੀਆਂ ਉੱਡ ਰਹੀਆਂ ਧੱਜੀਆਂ, ਜ਼ਿਲ੍ਹੇ ਅੰਦਰ ਸਰੇਆਮ ਚੱਲ ਰਹੇ ਮੇਲੇ ਸਮਾਗਮ
ਲੋਕਾਂ ਨੂੰ ਜਾਗਰੂਕ ਕਰਨ ਵਾਲਾ ਜਿਲ੍ਹਾ ਪ੍ਰਸਾਸਨ ਖੁਦ ਸੁੱਤਾ ਕੁੰਭਕਰਨੀ ਨੀਂਦ ਧਾਰਾ 144 ਨੂੰ ਟੰਗਿਆ ਜਾ ਰਿਹਾ ਛਿੱਕੇ
ਫਿਰੋਜ਼ਪੁਰ,21 ਮਾਰਚ (ਪਰਮਜੀਤ):ਦੇਸ਼ ਅੰਦਰ ਕੋਰੋਨਾਵਾਇਰਸ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਜਿਸ ਨਾਲ ਆਏ ਦਿਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਘਰਾਂ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਲੇਕੇ ਸਰਕਾਰ ਨੇ ਲੋਕਾਂ ਨੂੰ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੇ ਰੋਕ ਲਗਾ ਦਿੱਤੀ ਹੈ। ਸੂਬੇ ਅੰਦਰ ਮੇਲੇ ਸਮਾਗਮ ਵੀ ਬੰਦ ਕਰਵਾ ਦਿੱਤੇ ਗਏ ਹਨ। ਅਤੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਸੁਚੇਤ ਰਹਿਣ ਲਈ ਸਖ਼ਤ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਫਿਰੋਜ਼ਪੁਰ ਜਿਥੇ ਸ਼ੁਕਰਵਾਰ ਨੂੰ ਹੀ ਡੀ.ਸੀ ਫਿਰੋਜ਼ਪੁਰ ਵੱਲੋਂ ਮੇਲੇ ਨਾ ਕਰਾਉਣ ਦੇ ਸਖ਼ਤ ਹੁਕਮ ਦਿੱਤੇ ਗਏ ਸਨ। ਜਿਨ੍ਹਾਂ ਨੂੰ ਛਿੱਕੇ ਟੰਗ ਪਿੰਡਾਂ ਵਿੱਚ ਮੇਲੇ ਸਮਾਗਮ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਲ੍ਹਾ ਫਿਰੋਜ਼ਪੁਰ ਵਿੱਚ ਜਿੱਥੇ ਹਰ ਸਾਲ ਦੇਸੀ ਮਹੀਨੇ ਦੀ 8 ਚੇਤ ਨੂੰ ਇੱਕ ਮੇਲਾ ਕਰਵਾਇਆ ਜਾਂਦਾ ਹੈ। ਜਿਸ ਵਿੱਚ ਦੂਰੋਂ ਦੂਰੋਂ ਲੋਕ ਲੱਖਾਂ ਦੇ ਇਕੱਠ ਵਿੱਚ ਪਹੁੰਚਦੇ ਹਨ। ਇਸ ਵਾਰ ਵੀ ਲੋਕ ਕਰੋਨਾਵਾਇਰਸ ਅਤੇ ਸਰਕਾਰ ਦੀਆਂ ਹਦਾਇਤਾਂ ਤੋਂ ਬੇਖੌਫ ਹੋਕੇ ਇਸ ਮੇਲੇ ਵਿੱਚ ਦੂਰ ਦੂਰ ਤੋਂ ਪਹੁੰਚੇ ਹੋਏ ਹਨ। ਉਧਰ ਜਦੋਂ ਇਸ ਮੇਲੇ ਬਾਰੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਅਤੇ ਮੇਲੇ ਆਉਣ ਵਾਲੀਆਂ ਸੰਗਤਾਂ ਨੂੰ ਕਰੋਨਾਵਾਇਰਸ ਤੋਂ ਅਗਾਂਹ ਕਰਵਾਇਆ ਜਾ ਰਿਹਾ ਹੈ। ਪਰ ਮੇਲੇ ਵਿੱਚ ਨਾ ਤਾਂ ਕਿਸੇ ਪ੍ਰਬੰਧਕ ਦੇ ਮਾਸਕ ਨਜ਼ਰ ਆਇਆ ਅਤੇ ਨਾ ਹੀ ਸੰਗਤਾਂ ਦੇ, ਪਰ ਪ੍ਰਬੰਧਕਾਂ ਵੱਲੋਂ ਕਰੋਨਾਵਾਇਰਸ ਦੇ ਬਚਾਅ ਲਈ ਵੱਡੇ ਵੱਡੇ ਦਾਅਵੇ ਜਰੂਰ ਕੀਤੇ ਜਾ ਰਹੇ ਸਨ।