Connect with us

Religion

ਨਰਾਤਿਆਂ ਦਾ ਦੂਸਰਾ ਦਿਨ: ਮਾਤਾ ਬ੍ਰਹਮਚਾਰਿਣੀ ਜੀ ਦੀ ਕੀਤੀ ਜਾਂਦੀ ਹੈ ਪੂਜਾ ਅਰਾਧਨਾ

Published

on

*ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਵਿਖੇ ਚੇਤ ਦੇ ਦੂਜੇ ਨਰਾਤੇ ਮੌਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ

10 ਅਪ੍ਰੈਲ 2024: ਅੱਜ ਨਵਰਾਤਰੀ ਦਾ ਦੂਜਾ ਦਿਨ ਹੈ ਅਤੇ ਇਸ ਦਿਨ ਦੇਵੀ ਬ੍ਰਹਮਚਾਰਿਣੀ  ਦੀ ਪੂਜਾ ਕਰਨ ਦੀ ਪਰੰਪਰਾ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਜੀਵਨ ਵਿਚੋਂ ਰੋਗ ਅਤੇ ਦੁੱਖ ਦੂਰ ਹੋ ਜਾਂਦੇ ਹਨ। ਮਾਂ ਬ੍ਰਹਮਚਾਰਿਣੀ ਮਾਂ ਦੁਰਗਾ ਦੀ ਦੂਜੀ ਸ਼ਕਤੀ ਹੈ, ਉਸ ਨੂੰ ਤਿਆਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਬ੍ਰਹਮਾ ਦਾ ਅਰਥ ਹੈ ਜਿਸਦਾ ਨਾ ਕੋਈ ਆਰੰਭ ਹੈ ਅਤੇ ਨਾ ਹੀ ਅੰਤ। ਮਾਂਦਾ ਰੂਪ ਇਸ ਤਰ੍ਹਾਂ ਹੈ, ਉਸ ਦੇ ਇੱਕ ਹੱਥ ਵਿੱਚ ਕਮੰਡਲ ਅਤੇ ਦੂਜੇ ਵਿੱਚ ਮਾਲਾ ਹੈ। ਉਸ ਦੀ ਪੂਜਾ ਕਰਨ ਵਾਲੇ ਵਿਅਕਤੀ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਪੂਜਾ ਨਾਲ ਵਿਅਕਤੀ ਦਾ ਜੀਵਨ ਖੁਸ਼ਹਾਲ ਹੁੰਦਾ ਹੈ। ਇਸ ਤੋਂ ਇਲਾਵਾ, ਇਹ ਦਿਨ ਉਨ੍ਹਾਂ ਲਈ ਵੀ ਬਹੁਤ ਖਾਸ ਹੈ ਜੋ ਤਿਆਗ ਪ੍ਰਾਪਤ ਕਰਨਾ ਚਾਹੁੰਦੇ ਹਨ।

 

ਉੱਥੇ  ਹੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ‘ਚ ਸਥਿਤ ਪ੍ਰਾਚੀਨ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਵੀ ਭਗਤਾਂ ਦੇ ਵਿੱਚ ਕਾਫੀ ਉਤਸਾਹ ਵੇਖਣ ਨੂੰ ਮਿਲਿਆ, ਵੱਡੀ ਤਾਦਾਦ ਤੇ ਸ਼ਰਧਾਲੂ ਇਸ ਮੰਦਰ ਦੇ ਵਿੱਚ ਪਹੁੰਚ ਰਹੇ ਨੇ ਤੇ ਮਾਤਾ ਜੀ ਦਾ ਆਸ਼ੀਰਵਾਦ ਲੈ ਰਹੇ ਨੇ, ਸੀਤਲਾ ਮਾਤਾ ਮੰਦਰ 700 ਸਾਲ ਪੁਰਾਣਾ ਹੈ ਇਸ ਮੰਦਰ ਦੇ ਵਿੱਚ ਮਾਤਾ ਸੀਤਾ ਜੀ ਵੀ ਆਉਂਦੇ ਸੀ।

 

ਮੰਦਰ ਦੇ ਪੁਜਾਰੀ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਜ ਮਾਤਾ  ਜੀ ਦੀ ਪੂਜਾ ਅਰਾਧਨਾ ਕੀਤੀ ਜਾਂਦੀ ਹੈ। ਪੰਡਿਤ ਜੀ ਨੇ ਦੱਸਿਆ ਕਿ ਅੱਜ ਦੇ ਦਿਨ ਭਗਤ ਕਿਸ ਤਰ੍ਹਾਂ ਮਾਤਾ ਜੀ ਦੀ ਪੂਜਾ ਅਰਾਧਨਾ ਕਰਨ, ਇਹਨਾਂ ਨਰਾਤਿਆਂ ਤੇ ਜੋ ਵੀ ਮਨੋਕਾਮਨਾ ਮੰਗਦੇ ਨੇ ਉਹਨਾਂ ਦੀ ਹਰ ਇੱਕ ਮਨੋਕਾਮਨਾ ਮਾਤਾ ਜੀ ਪੂਰੀ ਕਰਦੇ ਨੇ, ਮੰਦਰ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਨੇ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ।