Connect with us

Religion

ਪਗੜੀ ਸੰਭਾਲ ਜੱਟਾ ਲਹਿਰ ਕਿਵੇਂ ਸ਼ੁਰੂ ਹੋਈ , ਜਾਣੋ ਕੀ ਹੈ ਇਤਿਹਾਸ

Published

on

23 ਫਰਵਰੀ 2024: ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ ਅੱਜ 11ਵਾਂ ਦਿਨ ਹੈ। ਕਿਸਾਨਾਂ ਵੱਲੋਂ MSP ਨੂੰ ਲੈ ਕੇ ਸ਼ੰਭੂ ਬਾਰਡਰ ’ਤੇ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਕੋਈ ਨਵਾਂ ਨਹੀਂ ਹੈ। ਇਤਿਹਾਸ ਦੇ ਪੰਨੇ ਫਰੋਲੀਏ ਤਾਂ ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਵੀ ਕਿਸਾਨ ਅੰਗਰੇਜ਼ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਖਿਲਾਫ਼ ਅਵਾਜ਼ ਚੁੱਕਦੇ ਰਹੇ ਹਨ। ਇਨ੍ਹਾਂ ਸੰਘਰਸ਼ਾਂ ਵਿੱਚੋਂ ਬਹੁਤ ਜ਼ਿਆਦਾ ਚਰਚਾ ਵਿੱਚ ਰਿਹਾ ਇਕ ਅੰਦੋਲਨ ਹੈ— ‘ਪਗੜੀ ਸੰਭਾਲ ਜੱਟਾ’। ਜਿਸਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਕੀਤੀ ਗਈ ਸੀ। ਅੱਜ ਅਜੀਤ ਸਿੰਘ ਦਾ ਜਨਮ ਦਿਹਾੜਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਅੰਦੋਲਨ ਕੀ ਸੀ ਅਤੇ ਅਜੀਤ ਸਿੰਘ ਨੇ ਕਿਸ ਤਰ੍ਹਾਂ ਇਸਦੀ ਵਿਊਂਤਬੰਦੀ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਗਿਆ ਸੀ| ਜਿਸ ਵਿੱਚ ਕਿਸਾਨਾਂ ਦੇ ਨਾਲ ਸ਼ਹਿਰ ਦੇ ਪੜ੍ਹੇ ਲਿਖੇ ਲੋਕ ਅਤੇ ਧਾਰਮਿਕ ਲੋਕ ਵੀ ਸ਼ਾਮਿਲ ਹੋਏ ਸਨ| ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਵਿੱਚ ਕਮੀ ਆਉਣ ਦੀ ਥਾਂ ਇਹ ਹੋਰ ਤੇਜ਼ ਹੁੰਦਾ ਜਾ ਰਿਹਾ ਹੈ।

ਕੀ ਹੈ ਪਗੜੀ ਸੰਭਾਲ ਜੱਟਾਂ?

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ‘ਪੱਗੜੀ ਸੰਭਾਲ ਜੱਟਾ’ ਲਹਿਰ ਸ਼ੁਰੂ ਕੀਤੀ ਗਈ ਸੀ। ਜੋ ਕਿ ਅਜਾਦੀ ਤੋਂ ਪਹਿਲਾਂ ਵੀ ਕਿਸਾਨਾਂ ਦੇ ਹੱਕਾਂ ਦੇ ਲਈ ਅੰਗਰੇਜ਼ ਹਕੂਮਤ ਖਿਲਾਫ ਚਲਾਈ ਗਈ ਸੀ| ਉਸ ਸਮੇ ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਬਿੱਲ ਲੈ ਕੇ ਆਈ ਸੀ| ਇਹ ਲਹਿਰ 9 ਮਹੀਨੇ ਤੱਕ ਚੱਲੀ ਸੀ। ਅੱਜ ਅਜੀਤ ਸਿੰਘ ਦਾ ਜਨਮ ਦਿਵਸ ਹੈ। ਇਸ ਲਈ ਇਸ ਦਿਹਾੜੇ ਨੂੰ ਕਿਸਾਨ ਜਥੇਬੰਦੀਆਂ ਨੇ ‘ਪੱਗੜੀ ਸੰਭਾਲ’ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।ਜਿਵੇ ਹੀ ਆਜ਼ਾਦੀ ਤੋਂ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਸੀ ਉਸੇ ਦੌਰਾਨ ਹੁਣ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਪਿੱਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ|

ਕੌਣ ਸਨ ਅਜੀਤ ਸਿੰਘ

ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਉਨ੍ਹਾਂ ਦੇ ਵੱਡੇ ਭਰਾ ਅਤੇ ਸਵਰਨ ਸਿੰਘ ਛੋਟੇ ਭਰਾ ਸਨ ਜੋ ਕਿ 23 ਸਾਲ ਦੀ ਹੀ ਉਮਰ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਜੇਲ੍ਹ ਵਿੱਚ ਲੱਗੀ ਤਪੈਦਿਕ ਦੀ ਬਿਮਾਰੀ ਨਾਲ ਗੁਜ਼ਰ ਗਏ ਸਨ। 15 ਅਗਸਤ 1947 ਨੂੰ ਸਰਦਾਰ ਅਜੀਤ ਸਿੰਘ ਡਲਹੌਜ਼ੀ ਵਿਖੇ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ
ਦੇਸ਼ ਨੂੰ ਅਜ਼ਾਦ ਕਰਾਉਣ ਲਈ ਕਈ ਲਹਿਰਾਂ ਚੱਲੀਆਂ, ਅੰਦੋਲਨ ਹੋਏ ਤੇ ਪਾਰਟੀਆਂ ਬਣੀਆਂ। ਹਰ ਲਹਿਰ, ਹਰ ਪਾਰਟੀ ਅਤੇ ਹਰ ਅੰਦੋਲਨ ਵਿਚ ਗਰੀਬ, ਨਿਮਾਣੇ ਤੇ ਨਿਤਾਣੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਇਸੇ ਦੌਰਾਨ 1907 ਵਿਚ ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ, ਜਿਨ੍ਹਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਵਿਚ ਬੇਹੱਦ ਰੋਸ ਪਾਇਆ ਗਿਆ। ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਕਿਸਾਨਾਂ ਨੂੰ ਇਕੱਠੇ ਕੀਤਾ ਅਤੇ ਪੂਰੇ ਪੰਜਾਬ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ।

ਕਿਵੇਂ ਸ਼ੁਰੂ ਹੋਇਆ ਪੱਗੜੀ ਸੰਭਾਲ ਜੱਟਾ’ ਅੰਦੋਲਨ

ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ ਹਕੂਮਤ ਨੇ ਜ਼ੁਲਮਾਂ ਦੀ ਅੱਤ ਕੀਤੀ ਹੋਈ ਸੀ। ਇਸ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਜ਼ਬਰਦਸਤ ਆਵਾਜ਼ ਬੁਲੰਦ ਕੀਤੀ। ਇਸ ਲਹਿਰ ਦਾ ਇੰਨਾ ਜ਼ਿਆਦਾ ਅਸਰ ਹੋਇਆ ਕਿ ਝੰਗ ਸਿਆਲ ਪੱਤਿ੍ਰਕਾ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਪੁਲਿਸ ਦੀ ਨੌਕਰੀ ਛੱਡ ਕੇ ਅੰਦੋਲਨ ਵਿਚ ਸ਼ਾਮਲ ਹੋ ਗਏ।

ਪੱਗੜੀ ਸੰਭਾਲ ਜੱਟਾ’ ਪੜ੍ਹੀ

ਮਾਰਚ 1907 ਵਿਚ ਲਾਇਲਪੁਰ ਵਿਖੇ ਇਕ ਵੱਡੀ ਸਭਾ ਵਿਚ ਦਿਲ ਨੂੰ ਛੂਹ ਜਾਣ ਵਾਲੀ ਕਵਿਤਾ ‘ਪੱਗੜੀ ਸੰਭਾਲ ਜੱਟਾ’ ਪੜ੍ਹੀ ਗਈ, ਜਿਸ ਵਿਚ ਕਿਸਾਨਾਂ ਦੇ ਸੋਸ਼ਣ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ। ਇਹ ਕਵਿਤਾ ਇੰਨੀ ਜ਼ਿਆਦਾ ਹਰਮਨ ਪਿਆਰੀ ਹੋਈ ਕਿ ਉਸ ਕਿਸਾਨ ਵਿਰੋਧੀ ਅੰਦੋਲਨ ਦਾ ਨਾਮ ਹੀ ਕਵਿਤਾ ਦੇ ਨਾਂਅ ’ਤੇ ‘ਪੱਗੜੀ ਸੰਭਾਲ ਜੱਟਾ’ ਅੰਦੋਲਨ ਪੈ ਗਿਆ।

ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਨੂੰ ਕਰਵਾਇਆ  ਜੇਲ੍ਹ ‘ਚ ਬੰਦ

21 ਅਪ੍ਰੈਲ 1907 ਨੂੰ ਰਾਵਲਪਿੰਡੀ ਦੀ ਇਕ ਵੱਡੀ ਮੀਟਿੰਗ ਵਿਚ ਚਾਚਾ ਅਜੀਤ ਸਿੰਘ ਨੇ ਅਜਿਹਾ ਜ਼ਬਰਦਸਤ ਭਾਸ਼ਣ ਦਿੱਤਾ, ਜਿਸ ਨੇ ਕਿਸਾਨਾਂ ਵਿਚ ਜੋਸ਼ ਭਰ ਦਿੱਤਾ ਪਰ ਉਨ੍ਹਾਂ ਦਾ ਇਹ ਭਾਸ਼ਣ ਅੰਗਰੇਜ਼ਾਂ ਨੂੰ ਹਜ਼ਮ ਨਹੀਂ ਹੋ ਸਕਿਆ। ਅੰਗਰੇਜ਼ ਹਕੂਮਤ ਨੇ ਅਜੀਤ ਸਿੰਘ ਦੇ ਭਾਸ਼ਣ ਨੂੰ ਬਾਗ਼ੀ ਬਿਰਤੀ ਵਾਲਾ ਦੱਸਦੇ ਹੋਏ ਉਨ੍ਹਾਂ ’ਤੇ ਦਫ਼ਾ 124ਏ ਤਹਿਤ ਮੁਕੱਦਮਾ ਦਰਜ ਕਰਦਿਆਂ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਬਰਮਾ ਦੀ ਮਾਂਡੇਲੇ ਜੇਲ੍ਹ ਵਿਚ ਬੰਦ ਕਰਵਾ ਦਿੱਤਾ। ਇਸ ਮਗਰੋਂ ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਵਧ ਗਿਆ ਕਿ ਜਿਸ ਨੂੰ ਦੇਖਦੇ ਹੋਏ 11 ਨਵੰਬਰ 1907 ਨੂੰ ਅੰਗਰੇਜ਼ਾਂ ਨੇ ਦੋਵਾਂ ਨੂੰ ਰਿਹਾਅ ਕਰ ਦਿੱਤਾ।

1937-38 ਦੌਰਾਨ ਚਾਚਾ ਅਜੀਤ ਸਿੰਘ ਦੀ ਮੁਲਾਕਾਤ ਪੰਡਤ ਜਵਾਹਰ ਲਾਲ ਨਹਿਰੂ ਨਾਲ ਹੋਈ, ਜਦੋਂ ਭਾਰਤ ਵਿਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਤਾਂ ਚਾਚਾ ਅਜੀਤ ਸਿੰਘ ਵੀ ਭਾਰਤ ਆ ਗਏ ਅਤੇ ਅੰਗਰੇਜ਼ਾਂ ਵਿਰੁੱਧ ਆਵਾਜ਼ ਬੁਲੰਦ ਕੀਤੀ।

ਵਾਹੀ ਹੇਠਲੀ ਜ਼ਮੀਨ ਸਬੰਧੀ ਬਿੱਲ ਪਾਸ ਕੀਤੇ

1907 ਵਿੱਚ ਅੰਗਰੇਜ਼ ਸਰਕਾਰ ਦੁਆਰਾ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵਿੱਚ ਬੇਹੱਦ ਰੋਸ ਦੀ ਭਾਵਨਾ ਪੈਦਾ ਹੋਈ।ਪਗੜੀ ਸੰਭਾਲ ਓ ਜੱਟਾ ਲਹਿਰ ਅੰਗਰੇਜ਼ਾਂ ਵੱਲੋਂ ਪੰਜਾਬੀਆਂ ਨਾਲ ਕੀਤੀ ਜਾਂਦੀ ਨਾ-ਬਰਾਬਰੀ ਦੇ ਵਿਰੋਧ ਵਿੱਚ ਇੱਕ ਅੰਦੋਲਨ ਸੀ। ਸੰਨ 1907 ਈਸਵੀ ਵਿੱਚ ਅੰਗਰੇਜ਼ ਹਕੂਮਤ ਨੇ ਵਾਹੀ ਹੇਠਲੀ ਜ਼ਮੀਨ ਸਬੰਧੀ ਬਿੱਲ ਪਾਸ ਕੀਤੇ:-

ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ
ਪੰਜਾਬ ਇੰਤਕਾਲ਼ੇ ਅਰਾਜ਼ੀ (ਵਾਹੀ ਹੇਠਲੀ ਜ਼ਮੀਨ) ਬਿੱਲ

ਇਨ੍ਹਾਂ ਬਿੱਲਾਂ ਮੁਤਾਬਿਕ-
ਬਾਰ ਵਿਚਲੀ ਜ਼ਮੀਨ ਦੀ ਵੰਡ ਰੋਕਣ ਵਾਸਤੇ ਬਾਪ ਦੀ ਜਾਇਦਾਦ ਸਾਰੇ ਪੁੱਤਰਾਂ ਵਿਚ ਇਕਸਾਰ ਵੰਡੇ ਜਾਣ ਦੀ ਰਵਾਇਤ ਤੋਂ ਉਲਟ ਇਸ ਦੀ ਮਾਲਕੀ ਕੇਵਲ ਸਭ ਤੋਂ ਵੱਡੇ ਪੁੱਤਰ ਦੀ ਮੰਨੀ ਗਈ।
ਜੇਕਰ ਉਸਦੀ ਔਲਾਦ ਨਹੀਂ ਹੁੰਦੀ ਅਤੇ ਮੁਖੀ ਕਿਸਾਨ ਮਰ ਜਾਂਦਾ ਤਾਂ ਜ਼ਮੀਨ ਅੰਗਰੇਜ਼ੀ ਸ਼ਾਸਨ ਜਾਂ ਰਿਆਸਤ ਨੂੰ ਚਲੀ ਜਾਦੀ।
ਇਨ੍ਹਾਂ ਬਿੱਲਾਂ ਤਹਿਤ ਕਿਸਾਨਾਂ ਦੀ ਜ਼ਮੀਨ ਜ਼ਬਤ ਹੋ ਸਕਦੀ ਸੀ।
ਕੋਈ ਆਬਾਦਕਾਰ ਆਪਣੀ ਜ਼ਮੀਨ ’ਤੇ ਖੜ੍ਹੇ ਦਰੱਖ਼ਤਾਂ ਨੂੰ ਨਹੀਂ ਸੀ ਵੱਢ ਸਕਦਾ।
ਬਿੱਲ ਵਿਚ ਇਹ ਤਜਵੀਜ਼ ਵੀ ਸੀ ਕਿ ਸ਼ਰਤਾਂ ਦੀ ਛੋਟੀ ਮੋਟੀ ਉਲੰਘਣਾ ਕਰਨ ਦੇ ਦੋਸ਼ ਵਿਚ ਕੇਵਲ ਚੌਵੀ ਘੰਟੇ ਦਾ ਨੋਟਿਸ ਦੇ ਕੇ ਜ਼ਮੀਨ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਸੀ।
ਸਰਕਾਰ ਨੇ ਬਾਰੀ ਦੁਆਬ ਨਹਿਰ ਦੇ ਪਾਣੀ ਨਾਲ ਸਿੰਜੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਮਾਲੀਆ ਕਈ ਗੁਣਾ ਵਧਾ ਦਿੱਤਾ।