Punjab
ਭਾਰਤ ਪਾਕਿਸਤਾਨ ਨੂੰ ਜੋੜਨ ਲਈ ਕਰਤਾਰਪੁਰ ਕੋਰੀਡੋਰ ਤੇ ਬਣਨ ਵਾਲੇ ਪੁਲ ਦਾ ਪਾਕਿਸਤਾਨ ਸਰਕਾਰ ਨੇ ਸ਼ੁਰੂ ਕੀਤਾ ਕੰਮ
ਭਾਰਤ ਅੱਤੇ ਪਕਿਸਤਾਨ ਸਰਾਕਰ ਵੱਲੋ ਪਹਿਲ ਕਦਮੀ ਕਰਦੇ ਹੋਏ ਨਾਨਕ ਨਾਮ ਲੇਵਾ ਸੰਗਤਾਂ ਲਈ ਕਰਤਾਪੁਰ ਲਾਂਘਾ ਖੋਲ੍ਹਿਆ ਗਿਆ ਸੀ ਤਾਂ ਜੌ ਭਾਰਤ ਦੇਸ਼ ਦੀ ਸੰਗਤ ਪਕਿਸਤਾਨ ਸਥਿੱਤ ਗੁਰੂਦਵਾਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ ਅਤੇ ਉਸ ਸਮੇਂ ਹੋਏ ਸਮਝੌਤੇ ਦੋਰਾਨ ਦੋਨਾਂ ਦੇਸ਼ਾਂ ਨੂੰ ਜੋੜਨ ਲਈ ਰਾਵੀ ਦਰਿਆ ਉੱਪਰ ਕਰਤਾਰਪੁਰ ਕੋਰੀਡੋਰ ਰਾਹੀਂ ਇਕ ਪੁੱਲ ਦਾ ਨਿਰਮਾਨ ਕਰਨਾ ਸੀ ਓਸ ਸਮੇਂ ਭਾਰਤ ਸਰਕਾਰ ਵੱਲੋਂ ਆਪਣੀ ਤਰਫੋ ਪੁੱਲ ਦਾ ਸਾਰਾ ਕੰਮ ਮੁਕੱਮਲ ਕਰ ਲਿਆ ਗਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਪੁੱਲ ਦਾ ਕੰਮ ਅਧੂਰਾ ਛੱਡ ਦਿੱਤਾ ਸੀ ਪਰ ਹੁਣ ਪਾਕਿਸਤਾਨ ਸਰਕਾਰ ਵੱਲੋਂ ਵਿ ਪੁੱਲ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੌ ਦੋਨਾਂ ਦੇਸ਼ਾਂ ਨੂੰ ਰਾਵੀ ਦਰਿਆ ਤੇ ਪੁੱਲ ਬਣਾ ਕੇ ਜੋੜ ਦਿੱਤਾ ਜਾਵੇਂ ਪਾਕਿਸਤਾਨ ਵਲੋਂ ਤੇਜ਼ੀ ਨਾਲ ਪੁੱਲ ਦਾ ਕੰਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਭਾਰਤ ਸਰਕਾਰ ਵਲੋ ਅਜ਼ਾਦੀ ਦਿਹਾੜਾ ਮਨਾਇਆ ਜਾਣਾ ਹੈ
ਜਿੱਸ ਲਈ ਭਾਰਤ ਦੀਆਂ ਏਜੰਸੀਆਂ ਵਿ ਸਤਰਕ ਹਨ ਤਾਂ ਜੌ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਦੂਜੇ ਡੇਰਾ ਬਾਬਾ ਨਾਨਕ ਸਥਿੱਤ ਕਰਤਾਰਪੁਰ ਕੋਰਿਡਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀ ਸੰਗਤ ਦਾ ਕਹਿਣਾ ਹੈ ਕਿ ਜਿਹੜੀ ਸੰਗਤ ਪਕਿਸਤਾਨ ਨਹੀਂ ਜਾਂ ਉਹ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸਨ ਪਰ ਦੂਰਬੀਨ ਖ਼ਰਾਬ ਹੋਣ ਕਰਕੇ ਉਹ ਦਰਸ਼ਨ ਨਹੀਂ ਕਰ ਪਾ ਰਹੇ ਜਿਸ ਕਰਕੇ ਸੰਗਤਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ ਸੰਗਤਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਰਸ਼ਨੀ ਸਥਲ ਤੇ ਵਦੀਆ ਦੂਰਬੀਨ ਲਗਾਈ ਜਾਵੇ ਤਾਂ ਜੋ ਸੰਗਤਾਂ ਦਰਸ਼ਨ ਕਰ ਸਕਣ ਅਤੇ ਪਾਸਪੋਰਟ ਦੀ ਸ਼ਰਤ ਨੂੰ ਹਟਾਇਆ ਜਾਵੇ
