Governance
ਕੋਰੋਨਾ ਵਾਇਰਸ ਕਾਰਨ NPR ਅਤੇ ਜਨਗਣਨਾ ਅਗਲੇ ਹੁਕਮ ਤੱਕ ਹੋਈ ਮੁਲਤਵੀ
ਜਨਗਣਨਾ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਦਾ ਕੰਮ ਹਾਲੇ ਸ਼ੁਰੂ ਨਹੀਂ ਹੋਵੇਗਾ। ਇਨ੍ਹਾਂ ਦਾ ਕੰਮ ਅਗਲੇ ਆਦੇਸ਼ਾਂ ਤੱਕ ਰੋਕ ਦਿੱਤਾ ਹੈ। ਪਹਿਲਾਂ ਇਹ ਦੋਵੇਂ ਕਾਰਜ 1 ਅਪ੍ਰੈਲ ਤੋਂ 30 ਸਤੰਬਰ ਦੇ ਵਿਚਕਾਰ ਹੋਣੇ ਸਨ। ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ 21 ਦਿਨਾਂ ਦਾ ਲਾਕਡਾਊਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ, ‘ਇਸ ਲਾਕਡਾਊਨ ਦੀ ਆਰਥਿਕ ਕੀਮਤ ਦੇਸ਼ ਨੂੰ ਭੁਗਤਣੀ ਪਵੇਗੀ ਪਰ ਹਰ ਭਾਰਤੀ ਦੀ ਜਾਨ ਬਚਾਉਣ ਲਈ ਇਹ ਸਮਾਂ ਭਾਰਤ ਸਰਕਾਰ, ਦੇਸ਼ ਦੀ ਹਰ ਰਾਜ ਸਰਕਾਰ, ਹਰ ਸਥਾਨਕ ਸੰਸਥਾ ਲਈ ਮੇਰੀ ਸਭ ਤੋਂ ਵੱਡੀ ਤਰਜੀਹ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਇਕ ਅਭਿਆਸ ਕਦਮ ਚੁੱਕਿਆ ਅਤੇ ਦੇਸ਼ ਭਰ ਵਿਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਹਾ ਕਿ ਸੜਕ, ਰੇਲ ਅਤੇ ਹਵਾਈ ਸੇਵਾਵਾਂ ਬੰਦ ਰਹਿਣਗੀਆਂ।