Punjab
ਕੋਰੋਨਾ ਦੀ ਨਹੀਂ ਪਰਵਾਹ, ਬਾਹਰ ਹੱਲੇ ਵੀ ਘੁੰਮ ਰਹੇ ਨੇ ਲੋਕ
ਜਿੱਥੇ ਕੋਰੋਨਾ ਦਾ ਪ੍ਰਭਾਵ ਪੂਰੇ ਦੇਸ਼ ਚ ਪੈ ਰਿਹਾ ਹੈ ਜਿਸਨੂੰ ਦੇਖਦੇ ਹੋਏ ਸਰਕਾਰ ਵਲੋਂ ਅਹਿਮ ਫੈਸਲੇ ਕੀਤੇ ਜਾ ਰਹੇ ਹਨ। ਕੋਰੋਨਾ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਪੂਰੇ ਭਾਰਤ ਚ 15 ਅਪ੍ਰੈਲ ਤੱਕ ਕਰਫ਼ਿਊ ਦਾ ਐਲਾਨ ਕੀਤਾ ਹੈ ਨਾਲ ਹੀ ਪ੍ਰਸ਼ਾਸਨ ਨੂੰ ਇਸ ਕੀਤੇ ਐਲਾਨ ਉਤੇ ਸਖ਼ਤੀ ਦਿਖਉਣ ਨੂੰ ਵੀ ਕਿਹਾ। ਇਹ ਇਕ ਚੰਗੀ ਗੱਲ ਹੈ ਇਸ ਤਰ੍ਹਾਂ ਘਰ ਚ ਬੰਦ ਰਹਿ ਕੇ ਦੇਸ਼ਵਾਸੀ ਇਸ ਕੋਰੋਨਾ ਦੀ ਚੈਨ ਤੋੜਨ ਚ ਕਾਮਯਾਬ ਹੋ ਸਕਦੇ ਨੇ ਨਾਲ ਹੀ ਇੰਝ ਕਰਨ ਤੋਂ ਕਈ ਲੋਕਾਂ ਦੀ ਜਾਣ ਵੀ ਬੱਚ ਸਕਦੀ ਹੈ। ਪਰ ਹੱਲੇ ਵੀ ਕਈ ਲੋਕ ਹਨ ਜੋ ਇਸ ਵਾਇਰਸ ਨੂੰ ਮਜ਼ਾਕ ਚ ਲੈ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮੌਂਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਨੂੰ ਕੋਈ ਫਿਕਰ ਨਹੀਂ ਤੇ ਆਜ਼ਾਦ ਹੋਕਰ ਅਰਾਮ ਨਾਲ ਬਾਹਰ ਘੁੰਮਦੇ ਨਜ਼ਰ ਆਏ। ਮੌਂਗਾ ਦੇ ਵਿੱਚ ਜਿੱਥੇ ਕਈ ਲੋਕਾਂ ਨੂੰ ਮੰਡੀ ਵਿਚ ਇਕੱਠ ਪਾਇਆ ਗਿਆ। ਇੰਝ ਕਰਨ ਤੋਂ ਇਹ ਲੋਕੀ ਆਪਣਾ ਤਾਂ ਨੁਕਸਾਨ ਕਰ ਹੀ ਰਹੇ ਨੇ ਨਾਲ ਹੀ ਆਪਣੇ ਪਰਿਵਾਰ ਦਾ ਵੀ। ਜੇਕਰ ਸਰਕਾਰ ਨੇ ਇਹਤਿਆਤ ਵਰਤਨ ਲਈ ਕਿਹਾ ਤਾਂ ਸਾਡੇ ਹਰ ਇਕ ਬੰਦੇ ਲਈ ਕਿਹਾ। ਜਦੋ ਕਿ ਰਾਸ਼ਨ, ਖਾਣ ਪੀਣ ਲਈ ਹੋਮ ਡਿਲੀਵਰੀ ਨੰਬਰ ਵੀ ਜਾਰੀ ਕੀਤੇ ਗਏ ਹਨ। ਇਹ ਸਮਾਂ ਲਾਪਰਵਾਹੀ ਵਰਤਨ ਦਾ ਨਹੀਂ ਸਗੋਂ ਆਪਣੇ ਨਾਲ ਪਰਿਵਾਰ ਤੇ ਆਸ ਪਾਸ ਦੇ ਲੋਕਾਂ ਦੀ ਸੁਰਖਿਆ ਬਾਰੇ ਸੋਚਣ ਦਾ ਤੇ ਘਰ ਚ ਰਹਿ ਕੇ ਹਰ ਇੱਕ ਡਾਕਟਰ,ਨਰਸ,ਪੁਲਿਸ, ਦੇ ਨਾਲ ਸਾਰੀਆਂ ਦਾ ਸਾਥ ਦੇਣ ਦਾ ਹੈ।