Connect with us

punjab

ਸੜਕ ਪਾਰ ਕਰਦੇ ਸਮੇਂ ਵਾਪਰਿਆ ਦਰਦਨਾਕ ਹਾਦਸਾ, 8 ਸਾਲਾ ਬੱਚੀ ਦੀ ਮੌਕੇ ‘ਤੇ ਮੌਤ

Published

on

PUNJAB: ਪਿੰਡ ਜਗਰਾਓਂ ਤੋਂ ਆਲੂ ਦੀ ਕਟਾਈ ਕਰਕੇ ਮੋਗਾ ਜਾ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਅੱਠ ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਉਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦਰਅਸਲ, ਪੂਰਾ ਮਾਮਲਾ ਇਹ ਹੈ ਕਿ ਮੋਗਾ ਦੇ ਪਿੰਡ ਲੰਡੇਕੇ ਤੋਂ ਜਗਰਾਓਂ ਦੇ ਪਿੰਡ ਟੈਂਟ ‘ਚ ਕਰੀਬ 12 ਵਿਅਕਤੀ ਆਲੂ ਦੀ ਮਜ਼ਦੂਰੀ ਕਰਨ ਲਈ ਗਏ ਸਨ, ਜਦੋਂ ਉਹ ਮਜ਼ਦੂਰੀ ਕਰ ਕੇ ਰਾਤ ਨੂੰ ਘਰ ਪਰਤ ਰਹੇ ਸਨ ਤਾਂ ਮੋਗਾ ਦੇ ਲੁਧਿਆਣਾ ਰੋਡ ‘ਤੇ ਲੰਗਰ ਚੱਲ ਰਿਹਾ ਸੀ। ਜਿਸ ਵਿੱਚ ਇੱਕ ਟੈਂਪੂ ਵਿੱਚ ਸਵਾਰ ਮਜ਼ਦੂਰਾਂ ਨੇ ਲੰਗਰ ਛਕਣ ਲਈ ਮੋਗਾ ਰੋਡ ’ਤੇ ਆਪਣੀ ਗੱਡੀ ਰੋਕ ਕੇ ਲੁਧਿਆਣਾ ਵੱਲ ਨੂੰ ਲੰਗਰ ਛਕਣਾ ਸ਼ੁਰੂ ਕਰ ਦਿੱਤਾ।

ਜਦੋਂ ਉਨ੍ਹਾਂ ਵਿੱਚੋਂ ਤਿੰਨ ਔਰਤਾਂ ਅਤੇ ਇੱਕ ਲੜਕੀ ਸੜਕ ਪਾਰ ਕਰਨ ਲੱਗੇ ਤਾਂ ਲੁਧਿਆਣਾ ਵਾਲੇ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨੇ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਅਤੇ ਉਨ੍ਹਾਂ ਦੇ ਨਾਲ ਇੱਕ ਅੱਠ ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀ ਮਹਿਲਾ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਭੀੜ ਇਕੱਠੀ ਹੁੰਦੀ ਦੇਖ ਕੇ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |