Connect with us

punjab

ਮਾਸੂਮ ਦੀ ਕਾਤਲ ਨੂੰ ਸੁਣਾਈ ਫਾਂਸੀ ਦੀ ਸਜ਼ਾ

Published

on

PUNJAB: ਲੁਧਿਆਣਾ ਵਿੱਚ ਸਾਲ 2021 ‘ਚ  ਮਾਸੂਮ ਬੱਚੀ ਦਿਲਰੋਜ਼ ਨੂੰ ਬੜੀ ਬੇਹਰਿਮੀ ਨਾਲ ਜਿੰਦਾ ਰੇਤੇ ਵਿੱਚ ਦੱਬ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਕੋਰਟ ਨੇ ਬੀਤੇ ਸ਼ੁੱਕਰਵਾਰ ਯਾਨੀ 12 ਅਪ੍ਰੈਲ ਔਰਤ ਨੀਲਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪਹਿਲਾਂ ਅਦਾਲਤ ਨੇ 16 ਅਪ੍ਰੈਲ ਤੱਕ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖਿਆ ਸੀ ਅਤੇ ਫਿਰ 18 ਨੂੰ ਫੈਸਲੇ ਦਾ ਦਿਨ ਤੈਅ ਕੀਤਾ ਗਿਆ ਸੀ। ਉਪਰੰਤ ਅੱਜ ਮਾਮਲੇ ਦੀ ਸੁਣਵਾਈ ਦੌਰਾਨ ਮਾਸੂਮ ਦਿਲਰੋਜ਼ ਦੀ ਕਾਤਲ ਗੁਆਂਢਣ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਹੈ।

ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਅੱਜ ਕੁਆਲਿਟੀ ਰੋਡ, ਸ਼ਿਮਲਾਪੁਰੀ, ਲੁਧਿਆਣਾ ਦੀ ਰਹਿਣ ਵਾਲੀ ਔਰਤ ਨੀਲਮ ਨੂੰ ਸਾਲ 2021 ਵਿੱਚ ਸਥਾਨਕ ਐਲਡੀਕੋ ਅਸਟੇਟ ਵਨ ਨੇੜੇ ਇੱਕ 2 ਸਾਲ 9 ਮਹੀਨੇ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਵਿੱਚ ਫਾਂਸੀ ਦੇ ਦਿੱਤੀ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 12 ਅਪਰੈਲ ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਸਜ਼ਾ ਤੈਅ ਕਰਨ ਲਈ ਕੇਸ ਦੀ ਸੁਣਵਾਈ ਅੱਜ ਲਈ ਮੁਲਤਵੀ ਕਰ ਦਿੱਤੀ ਸੀ। ਮਹਿਲਾ ਮੁਲਜ਼ਮ ‘ਤੇ ਲੜਕੀ ਨੂੰ ਜ਼ਮੀਨ ‘ਚ ਜ਼ਿੰਦਾ ਦੱਬਣ ਦਾ ਦੋਸ਼ ਸੀ ਅਤੇ ਲੜਕੀ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਸੀ।

ਪੀੜਤ ਲੜਕੀ ਦੇ ਦਾਦਾ ਸ਼ਮਿੰਦਰ ਸਿੰਘ ਦੇ ਬਿਆਨਾਂ ’ਤੇ 28 ਨਵੰਬਰ 2021 ਨੂੰ ਥਾਣਾ ਸ਼ਿਮਲਾਪੁਰੀ ਵਿਖੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਨੀਲਮ ਦਾ ਲੜਕਾ ਉਸ ਦੀ ਪਤਨੀ ਨੂੰ ਉਸ ਦੇ ਮਾੜੇ ਚਾਲ-ਚਲਣ ਕਾਰਨ ਮਿਲਣ ਤੋਂ ਰੋਕਦਾ ਸੀ, ਜਿਸ ਕਾਰਨ ਨੀਲਮ ਨੂੰ ਆਪਣੇ ਲੜਕੇ ਨਾਲ ਰੰਜਿਸ਼ ਰਹਿਣ ਲੱਗੀ ਅਤੇ ਬਦਲਾ ਲੈਣ ਦੀ ਨੀਅਤ ਨਾਲ ਉਸ ਨੇ ਗਲੀ ‘ਚ ਖੇਡ ਰਹੀ ਆਪਣੀ ਪੋਤੀ ‘ਤੇ ਹਮਲਾ ਕਰ ਦਿੱਤਾ | ਉਸ ਨੇ ਲੜਕੀ ਨੂੰ ਵਰਗਲਾ ਕੇ ਆਪਣੀ ਐਕਟਿਵਾ ‘ਤੇ ਬਿਠਾ ਲਿਆ ਅਤੇ ਹੁਸੈਨਪੁਰਾ ਨੇੜੇ ਐਲਡੀਕੋ ਅਸਟੇਟ ਕੋਲ ਇਕ ਸੁੰਨਸਾਨ ਜਗ੍ਹਾ ‘ਤੇ ਜ਼ਮੀਨ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ, ਜਿਸ ਕਾਰਨ ਮਾਸੂਮ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਮੌਕੇ ‘ਤੇ ਫੜਿਆ ਗਿਆ।