Health
ਬਦਾਮ ਖਾਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ
ਬਦਾਮ ਸਾਡੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ ।ਇਨ੍ਹਾਂ ਵਿੱਚ ਕਈ ਗੁਣ ਪਾਏ ਜਾਂਦੇ ਹਨ,ਜਿੱਥੇ ਇਹ ਯਾਦਦਾਸ਼ਤ ਤੇਜ਼ ਕਰਦੇ ਹਨ ਉੱਥੇ ਹੀ ਭਾਰ ਘਟਾਉਣ ‘ਚ ਵੀ ਲਾਹੇਵੰਦ ਹਨ ਅੱਜ ਅਸੀਂ ਤੁਹਾਨੂੰ ਬਦਾਮ ਖਾਣ ਦੇ ਫਾਇਦੇ ਬਾਰੇ ਦੱਸਾਂਗੇ।ਬਦਾਮ ਨੂੰ ਭਿਉਂਣਾ ਅਤੇ ਉਨ੍ਹਾਂ ਨੂੰ ਖਾਣਾ ਪਚਾਉਣ ‘ਚ ਬਹੁਤ ਲਾਭਦਾਇਕ ਹੈ। ਇੱਕ ਗੱਲ ਤਾਂ ਇਹ ਹੈ ਕਿ ਭਿਉਂਣ ਤੋਂ ਬਾਅਦ ਉਹ ਬਹੁਤ ਨਰਮ ਹੋ ਜਾਂਦੇ ਹਨ ਅਤੇ ਚਬਾਉਣੇ ਸੌਖੇ ਹੋ ਜਾਂਦਾ ਹੈ।
ਇਹ ਪਾਚਨ ਪ੍ਰਣਾਲੀ ਵਿੱਚ ਭੋਜਨ ਦੇ ਟੁੱਟਣ ਦੌਰਾਨ ਵੀ ਬਹੁਤ ਮਦਦ ਕਰਦਾ ਹੈ। ਬਦਾਮ ਵਿੱਚ ਐਂਟੀਆਕਸੀਡੈਂਟ ਵੀ ਭਰਪੂਰ ਹੁੰਦੇ ਹਨ, ਜੋ ਉਹਨਾਂ ਦੇ ਲਾਭਾਂ ਵਿੱਚ ਵਾਧਾ ਕਰਦੇ ਹਨ। ਬਦਾਮ ਨੂੰ ਭਿਉਂਣ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਸਰੀਰ ਚ ਲਾਈਪੇਜ਼ ਵਰਗੇ ਕੁਝ ਐਂਜ਼ਾਈਮ ਰਿਲੀਜ਼ ਹੁੰਦੇ ਹਨ।