Punjab
CM ਮਾਨ ਦੀ ਸੋਸ਼ਲ ਮੀਡੀਆ ‘ਤੇ ਹੋਈ “ਬੱਲੇ-ਬੱਲੇ” ਲੋਕਾਂ ਨੇ ਕਿਹਾ- Well Done
ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਤਾਲ ‘ਤੇ ਚੱਲ ਰਹੇ ਸੂਬੇ ਭਰ ਦੇ ਪੀ.ਸੀ.ਐਸ. ਅਧਿਕਾਰੀਆਂ ਨੂੰ ਵਾਪਸ ਡਿਊਟੀ ‘ਤੇ ਬੁਲਾਉਣ ਲਈ ਬੁੱਧਵਾਰ ਦੀ ਸਵੇਰੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੀ ਦਿਨੀ ਪੀ.ਸੀ.ਐਸ. ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤਾ ਸੀ ਕਿ ਉਹ ਦੁਪਹਿਰ 2 ਵਜੇ ਤੱਕ ਆਪਣੀ ਡਿਊਟੀ ਜੁਆਇਨ ਕਰ ਲੈਣ,ਤੁਹਾਨੂੰ ਦੱਸ ਦਈਏ ਕਿ ਦੁਪਹਿਰ ਬਾਅਦ ਹੜਤਾਲ ਖਤਮ ਹੋਣ ਦਾ ਅਸਰ ਦੇਖਣ ਨੂੰ ਮਿਲਿਆ ਪਰ ਸੋਸ਼ਲ ਮੀਡੀਆ ‘ਤੇ ਮਾਨ ਦੇ ਇਸ ਕਦਮ ਨੂੰ ਦਲੇਰਾਨਾ ਫੈਸਲਾ ਦੱਸਦਿਆਂ ਯੂਜ਼ਰਸ ਨੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਸਖਤੀ ਦੀ ਤਾਰੀਫ਼ ਕੀਤੀ ਗਈ।
ਮਾਨ ਨੇ ਆਪਣੇ ਟਵਿੱਟਰ ਹੈਂਡਲ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਪੱਤਰ ਨੂੰ ਜਿਵੇਂ ਹੀ ਪੋਸਟ ਕੀਤਾ ਤਾਂ ਯੂਜ਼ਰਸ ਦਾ ਸਿਲਸਿਲਾ ਵੀ ਮੁੱਖ ਮੰਤਰੀ ਦੇ ਹੱਕ ‘ਚ ਆਉਣਾ ਸ਼ੁਰੂ ਹੋ ਗਿਆ। ਲੋਕ ਅੱਜ ਸੀ.ਐਮ ਦੇ ਹੱਕ ਵਿੱਚ ਖੁੱਲ੍ਹ ਕੇ ਟਿੱਪਣੀਆਂ ਲਿਖ ਰਹੇ ਸਨ।ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ ਨੂੰ ਲੋਕ ਮਾਸਟਰ ਸਟ੍ਰੋਕ ਮੰਨ ਰਹੇ ਹਨ।ਟਵਿੱਟਰ ਅਤੇ ਫੇਸਬੁੱਕ ‘ਤੇ ਲੋਕਾਂ ਨੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ‘ਤੇ ਸ਼ਿਕੰਜਾ ਕੱਸਣ ਦੀ ਗੱਲ ਵੀ ਕੀਤੀ। ਫੇਸਬੁੱਕ ਅਤੇ ਟਵਿੱਟਰ ਯੂਜ਼ਰਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਫੈਸਲੇ ਲੈਣ ਅਤੇ ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ।ਇਕ ਯੂਜ਼ਰ ਬਲਜੀਤ ਸਿੰਘ ਨੇ ਲਿਖਿਆ- ਭਗਵੰਤ ਮਾਨ ਜੀ, ਇਹ ਤੁਹਾਡੇ ਲਈ ਅਤੇ ਇਮਤਿਹਾਨ ਦਾ ਬਹੁਤ ਮਹੱਤਵਪੂਰਨ ਸਮਾਂ ਹੈ। s ਘੜੀ. ਜੇਕਰ ਤੁਸੀਂ ਇੱਥੇ ਢਿੱਲ ਕਰਦੇ ਹੋ ਤਾਂ ਆਮ ਆਦਮੀ ਪਾਰਟੀ ਹਾਸ਼ੀਏ ‘ਤੇ ਪਹੁੰਚ ਜਾਵੇਗੀ। ਜੇਕਰ ਸਿਵਲ ਸੇਵਾ ਨਿਯਮਾਂ ਵਿੱਚ ਕੋਈ ਬਦਲਾਅ ਕਰਨਾ ਹੈ ਤਾਂ ਉਹ ਵੀ ਕੀਤਾ ਜਾਣਾ ਚਾਹੀਦਾ ਹੈ।