India
ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਹੋਇਆ ਵਾਧਾ

ਕੋਰੋਨਾ ਵਾਇਰਸ ਨੇ ਦੁਨੀਆ ਚ ਦਹਿਸ਼ਤ ਫੈਲਾ ਰੱਖੀ ਹੈ। ਦੀਨ ਬ ਦੀਨ ਕੋਰੋਨਾ ਦੇ ਮਰੀਜ਼ਾਂ ਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਸ਼ਨੀਵਾਰ ਸਵੇਰੇ ਤੱਕ ਦਾ ਅੰਕੜਾ ਦੇਖੀਏ ਤਾਂ ਕੋਰੋਨਾ ਦੇ ਮਰੀਜ ਭਾਰਤ ਵਿੱਚ ਕੁਲ 834 ਹੋ ਚੁੱਕੇ ਹਨ ਅਤੇ ਇਸਦੇ ਨਾਲ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 24 ਘੰਟਿਆਂ ਚ 114 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇਕ ਅਜਿਹੀ ਬਿਮਾਰੀ ਹੈ ਜਿਸਨੂੰ ਰੋਕਣ ਦੀ ਹਰ ਕੋਈ ਕੋਸ਼ਿਸ਼ਾਂ ਤਾਂ ਕਰ ਰਿਹਾ ਹੈ ਪਰ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਹਾਲੇ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਇਹਤਿਆਤ ਵਰਤਣ ਦੀ ਲੋੜ ਹੈ। ਜਿੰਨ੍ਹਾਂ ਹੋ ਸਕੀਏ ਘਰ ਦੇ ਵਿਚ ਹੀ ਰਹਿਣ, ਸਗੇ ਸੰਬੰਧੀਆਂ ਤੇ ਘਰ ਵੀ ਆਉਣ ਜਾਣ ਤੋਂ ਗੁਰੇਜ਼ ਕਰਨ।