Connect with us

Celebrity

ਪ੍ਰਿਯੰਕਾ ਨੇ ਕੋਰੋਨਾ ਤੋਂ ਨਿਜਾਤ ਪਾਉਣ ਲਈ WHO ਨਾਲ ਕੀਤੀ ਵੀਡੀਓ ਕਾਨਫਰੰਸ

Published

on

28 ਮਾਰਚ : ਜਿੱਥੇ ਪੂਰੀ ਦੁਨੀਆ ਕੋਰੋਨਾ ਲਈ ਚਿੰਤਾ ਦੇ ਵਿੱਚ ਹੈ ਉਥੇ ਫ਼ਿਲਮੀ ਸਿਤਾਰੇ ਵੀ ਇਸ ਪ੍ਰਤੀ ਆਪਣੀ ਚਿੰਤਾ ਜਾਹਿਰ ਕਰਦੇ ਨਜ਼ਰ ਆਏ ਬੀਤੇ ਕੁਝ ਦਿਨਾਂ ਤੋਂ ਫ਼ਿਲਮੀ ਸਿਤਾਰੇ ਲੋਕਾਂ ਨੂੰ ਕਰੋਨਾ ਵਰਗੀ ਬਿਮਾਰੀ ਤੋਂ ਬਚਣ ਲਈ ਕਹਿ ਰਹੇ ਨੇ ਤੇ ਹੁਣ ਇਸ ਪ੍ਰਤੀ ਇਕ ਵਾਰ ਫਿਰ ਚਿੰਤਾ ਜਾਹਿਰ ਕਰਦੇ ਹੋਏ ਬਾਲੀਵੁੱਡ ਐਕਟਰੈੱਸ ਚੋਪੜਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਵਿਚ ਹੈ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਨਾਲ ਕੀਤੀ ਗੱਲਬਾਤ ਦਾ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਵਰਲਡ ਹੈਲਥ ਆਰਗੀਨੀਜੇਸ਼ਨ ਦੇ ਡਾਇਰੈਕਟਰ ਜਰਨਲ ਨਾਲ ਗੱਲਬਾਤ ਕੀਤੀ ਅਤੇ ਇਸ ਗੱਲਬਾਤ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਪੋਸਟ ਕੀਤਾ ਹੈ। ਪ੍ਰਿਯੰਕਾ ਨੇ ਆਪਣੀ ਗੱਲਬਾਤ ਵਿਚ ਡਬਲਯੂ. ਐੱਚ. ਓ ਦੇ ਡਾਇਰੈਕਟਰ ਜਰਨਲ ਨਾਲ ਚਰਚਾ ਵਿਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਸਬੰਧੀ ਗੱਲਬਾਤ ਕੀਤੀ।