Connect with us

News

‘ਵੈਲਕਮ’ ਫੇਮ ਐਕਟਰ ਮੁਸ਼ਤਾਕ ਖਾਨ ਦਾ ਦੇਹਾਂਤ

Published

on

ਬਾਲੀਵੁੱਡ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ‘ਵੈਲਕਮ’ ਫੇਮ ਅਦਾਕਾਰ ਮੁਸ਼ਤਾਕ ਖਾਨ ਦਾ ਦੇਹਾਂਤ ਹੋ ਗਿਆ ਹੈ। ਉਹ 56 ਸਾਲ ਦੇ ਸਨ।

ਜਾਣਕਾਰੀ ਮੁਤਾਬਕ ਮੁਸ਼ਤਾਕ ਖਾਨ ਲੰਬੇ ਸਮੇਂ ਤੋਂ ਜਿਗਰ ਦੇ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੇ 24 ਸਤੰਬਰ 2026 ਦੀ ਸ਼ਾਮ ਆਖਰੀ ਸਾਹ ਲਿਆ।

ਮੁਸ਼ਤਾਕ ਖਾਨ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਕਾਰੋਬਾਰੀ ਸਾਥੀ ਸ਼ਿਵਮ ਵੱਲੋਂ ਕੀਤੀ ਗਈ ਹੈ। ਮੁਸ਼ਤਾਕ ਖਾਨ ਨੇ ‘ਵੈਲਕਮ’ ਸਮੇਤ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ, ਦੋਸਤਾਂ ਅਤੇ ਫੈਨਜ਼ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਮੁਸ਼ਤਾਕ ਖਾਨ ਦਾ ਇਸ ਤਰ੍ਹਾਂ ਚਲੇ ਜਾਣਾ ਬਾਲੀਵੁੱਡ ਲਈ ਇੱਕ ਵੱਡਾ ਘਾਟਾ ਹੈ।