Connect with us

Corona Virus

ਜ਼ਿਲ੍ਹੇ ਵਿੱਚ ਡਾਕ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ

Published

on

ਐਸ ਏ ਐਸ ਨਗਰ, 31 ਮਾਰਚ ,   ( ਬਲਜੀਤ ਮਰਵਾਹਾ  ) :  ਜ਼ਿਲ੍ਹਾ ਮੈਜਿਸਟਰੇਟ  ਗਿਰੀਸ਼ ਦਯਾਲਨ ਨੇ ਅੱਜ ਜ਼ਿਲੇ ਵਿੱਚ ਡਾਕ ਸੇਵਾਵਾਂ ਨਿਰਵਿਘਨ ਜਾਰੀ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬੈਂਕ, ਜਿਸ ਵਿੱਚ ਖਜ਼ਾਨਾ/ਮੁਦਰਾ ਦੇ ਨਾਲ ਸਬੰਧਿਤ ਕੰਮਕਾਜ ਵੀ ਸ਼ਾਮਲ ਹੈ, ਘੱਟੋ ਘੱਟ ਸਟਾਫ ਅਤੇ ਆਮ ਵਾਂਗ ਕੰਮ ਕਰਨਗੇ। ਇਹਨਾਂ ਨਿਰਦੇਸ਼ਾਂ ਨੂੰ ਸਬੰਧਤ ਬ੍ਰਾਂਚ ਮੈਨੇਜਰ ਵੱਲੋਂ ਯਕੀਨੀ ਬਣਾਇਆ ਜਾਏਗਾ। ਹਾਲਾਂਕਿ, ਕੋਈ ਜਨਤਕ ਲੈਣ-ਦੇਣ ਦੀ ਆਗਿਆ ਨਹੀਂ ਹੋਵੇਗੀ। ਬੈਂਕ ਸਿਰਫ ਜ਼ਰੂਰੀ ਸੇਵਾਵਾਂ ਦੀਆਂ ਮੁਹੱਈਆ ਕਰਵਾਉਣ ਲਈ ਕਾਰਜਸ਼ੀਲ ਹੋਣਗੇ। ਬੈਂਕ ਦੇ ਕਰਮਚਾਰੀਆਂ ਨੂੰ ਆਪਣੀ ਆਈ ਡੀ ਵਿਖਾਕੇ  ਸਿਰਫ ਕੰਮ ‘ਤੇ ਜਾਣ ਅਤੇ ਵਾਪਸ ਆਉਣ ਅਤੇ ਆਪਣੀ ਅਧਿਕਾਰਤ ਬੈਂਕ ਡਿਊਟੀ’ ਦੀ ਆਗਿਆ ਹੋਵੇਗੀ। ਕਿਸੇ ਵੀ ਹੋਰ ਕੰਮ ਲਈ ਆਈ.ਡੀ. ਦੀ ਵਰਤੋਂ ਕਰਕੇ ਬੈਂਕ ਕਰਮਚਾਰੀਆਂ ਦੁਆਰਾ ਕਰਫਿਊ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।