Corona Virus
250 ਗ੍ਰਾਮ ਹੈਰੋਇਨ ਸਮੇਤ ਪਤੀ ਪਤਨੀ ਗ੍ਰਿਫਤਾਰ
ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਵਿਚ ਤਾਲਾਬੰਦੀ ਕੀਤੀ ਗਈ ਹੈ, ਅਜਿਹੇ ਵਿਚ ਨਸ਼ਾ ਤਸਕਰ ਬਹੁਤ ਸਰਗਰਮ ਨੇ। ਸੰਗਰੂਰ ਐਸਟੀਐਫ ਦੀ ਤਰਫ਼ੋਂ ਪਤੀ ਪਤਨੀ ਨੂੰ 250 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 1.25 ਕਰੋੜ ਰੁਪਏ ਹੈ। ਐਸਟੀਐਫ ਨੇ ਸੰਗਰੂਰ ਦੇ ਦਿਬਾ ਨੇੜੇ ਨਾਕਾਬੰਦੀ ਦੌਰਾਨ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇ ਪਤੀ ਪਤਨੀ ਦਿੱਲੀ ਹੈਰੋਇਨ ਲੈਣ ਲਈ ਗਏ ਸੀ ਅਤੇ ਵਾਪਸ ਆ ਰਹੇ ਸੀ। ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।