World
ਆਸਟ੍ਰੇਲੀਆ ‘ਚ ਹਿੰਦੂ ਮੰਦਰ ਨੂੰ ਮਿਲੀਆਂ ਧਮਕੀਆਂ, ਕਿਹਾ ਖਾਲਿਸਤਾਨੀ ਨਾਅਰੇ ਲਾਉਣ ਲਈ
ਆਸਟ੍ਰੇਲੀਆ ਦੇ ਇੱਕ ਮਸ਼ਹੂਰ ਹਿੰਦੂ ਮੰਦਰ ਨੂੰ ਧਮਕੀ ਭਰੀ ਫ਼ੋਨ ਕਾਲਾਂ ਆਈਆਂ, ਜਿਸ ਵਿੱਚ 18 ਫਰਵਰੀ ਨੂੰ ਆ ਰਹੀ ਮਹਾਸ਼ਿਵਰਾਤਰੀ ਨੂੰ ਸ਼ਾਂਤੀਪੂਰਵਕ ਮਨਾਉਣ ਲਈ ਮੰਦਰ ਨੂੰ ਖਾਲਿਸਤਾਨ ਪੱਖੀ ਨਾਅਰੇ ਲਾਉਣ ਲਈ ਕਿਹਾ ਗਿਆ। ਸ਼ੁੱਕਰਵਾਰ ਨੂੰ ਮੀਡੀਆ ‘ਚ ਆਈ ਇਕ ਖਬਰ ‘ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬ੍ਰਿਸਬੇਨ ਦੇ ਗਾਇਤਰੀ ਮੰਦਰ ਨੂੰ ਇਹ ਧਮਕੀ ਕਾਲ ਆਈ ਸੀ।
ਇਸ ਤੋਂ ਪਹਿਲਾਂ, ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਕਥਿਤ ਤੌਰ ‘ਤੇ “ਖਾਲਿਸਤਾਨੀ ਸਮਰਥਕਾਂ” ਦੁਆਰਾ ਭਾਰਤ ਵਿਰੋਧੀ ਗਰੈਫਿਟੀ ਬਣਾ ਕੇ ਭੰਨਤੋੜ ਕੀਤੀ ਗਈ ਸੀ। ਗਾਇਤਰੀ ਮੰਦਰ ਦੇ ਪ੍ਰਧਾਨ ਜੈ ਰਾਮ ਅਤੇ ਉਪ-ਪ੍ਰਧਾਨ ਧਰਮੇਸ਼ ਪ੍ਰਸਾਦ ਨੂੰ ਸ਼ੁੱਕਰਵਾਰ ਨੂੰ ਵੱਖ-ਵੱਖ ਕਾਲਾਂ ਆਈਆਂ, ਦਿ ਆਸਟ੍ਰੇਲੀਆ ਟੂਡੇ ਨੇ ਰਿਪੋਰਟ ਦਿੱਤੀ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ‘ਗੁਰੂਵਦੇਸ਼ ਸਿੰਘ’ ਵਜੋਂ ਕੀਤੀ ਅਤੇ ਹਿੰਦੂ ਭਾਈਚਾਰੇ ਨੂੰ “ਖਾਲਿਸਤਾਨ ਜਨਮਤ ਸੰਗ੍ਰਹਿ” ਦਾ ਸਮਰਥਨ ਕਰਨ ਲਈ ਕਿਹਾ।