National
ਯਾਦਾਂ ਦਾ ਅਨੋਖਾ IDEA, ਮਾਂ-ਪਿਓ ਨੇ ਮਰ ਚੁੱਕੇ ਪੁੱਤ ਦੀ ਕਬਰ ‘ਤੇ ਬਣਵਾਇਆ QR ਕੋਡ
ਲੋਕ ਆਪਣੇ ਦੁਨੀਆ ਛੱਡ ਕੇ ਗਏ ਪਿਆਰਿਆਂ ਨੂੰ ਯਾਦ ਰੱਖਣ ਲਈ ਤਸਵੀਰਾਂ ਸਾਂਭਦੇ ਨੇ, ਕੁਝ ਹੋਰ ਯਾਦਾਂ ਵੀ ਆਪਣੇ ਕੋਲ ਸਾਂਭ ਕੇ ਰੱਖਦੇ ਨੇ ,, ਤੇ ਪਿਛਲੇ ਸਮੇਂ ‘ਚ ਤਾਂ ਅਜਿਹਾ ਹੁੰਦਾ ਸੀ ਕਿ ਕਈਆਂ ਕੋਲ ਛੱਡ ਕੇ ਗਇਆਂ ਦੀ ਤਸਵੀਰ ਨਹੀਂ ਹੁੰਦੀ ਸੀ ਪਰ ਹੁਣ ਲੋਕ ਕਾਫੀ ਐਡਵਾਂਸਡ ਹੋ ਚੁੱਕੇ ਨੇ , ਤੇ ਐਲਬਮਾਂ ਦੀ ਜਗਾਂ ਟੈਕਨੋਲੋਜੀ ਸਾਈਟਾਂ ਨੇ ਲੈ ਲਈ ਹੈ। ਤੁਹਾਨੂੰ ਦੱਸ ਦੇਈਏ ਕੇਰਲ ਦੇ ਤ੍ਰਿਸ਼ੂਰ ਵਿਚ ਆਪਣੇ ਨੌਜਵਾਨ ਡਾਕਟਰ ਬੇਟੇ ਨੂੰ ਗੁਆ ਦੇਣ ਵਾਲੇ ਇਕ ਜੋੜੇ ਨੇ ਉਸ ਦੀਆਂ ਯਾਦਾਂ ਨੂੰ ਹਮੇਸ਼ਾ ਜ਼ਿੰਦਾ ਰੱਖਣ ਲਈ ਇਕ ਅਨੋਖਾ ਤਰੀਕਾ ਅਪਣਾਇਆ ਅਤੇ ਉਸ ਦੀ ਕਬਰ ’ਤੇ ਇਕ ਕਿਊ. ਆਰ. ਕੋਡ ਲਾਇਆ ਹੈ। ਪੇਸ਼ੇ ਤੋਂ ਡਾਕਟਰ ਇਵਿਨ ਦੀ 2021 ਵਿਚ ਬੈਡਮਿੰਟਨ ਖੇਡਦੇ ਸਮੇਂ ਅਚਾਨਕ ਬੇਹੋਸ਼ ਹੋ ਜਾਣ ਤੋਂ ਬਾਅਦ ਸਿਰਫ 26 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਇਵਿਨ ਦੇ ਮਾਤਾ-ਪਿਤਾ ਨੇ ਕੇਰਲ ਵਿਚ ਕੁਰੀਆਚਿਰਾ ਦੇ ਸੇਂਟ ਜੋਸੇਫ ਚਰਚ ਵਿਚ ਆਪਣੇ ਬੇਟੇ ਦੀ ਕਬਰ ’ਤੇ ਇਕ ਕਿਊ. ਆਰ. ਕੋਡ ਲਾਉਣ ਦਾ ਫੈਸਲਾ ਕੀਤਾ, ਜਿਸ ਨੂੰ ਸਕੈਨ ਕਰ ਕੇ ਲੋਕ ਉਸ ਦੇ ਜੀਵਨ ਅਤੇ ਸ਼ਖਸੀਅਤ ਦੀ ਝਲਕ ਦੱਸਣ ਵਾਲੀਆਂ ਵੀਡੀਓਜ਼ ਦੇਖ ਸਕਣਗੇ। ਕੁਰੀਆਚਿਰਾ ਦੇ ਰਹਿਣ ਵਾਲੇ ਪਰਿਵਾਰ ਨੇ ਇਕ ਵੈੱਬ ਪੇਜ ਬਣਾਇਆ ਹੈ, ਜਿਸ ਵਿਚ ਇਵਿਨ ਦੇ ਵੀਡੀਓ ਸ਼ਾਮਲ ਹਨ। ਇਸ ਨੂੰ ਉਨ੍ਹਾਂ ਕਿਊ. ਆਰ. ਕੋਡ ਨਾਲ ਜੋੜਿਆ ਗਿਆ ਹੈ। ਲੋਕਾਂ ਵਲੋਂ ਵੀ ਇਹ ਆਈਡਿਆ ਕਾਫੀ ਪਸੰਦ ਕੀਤਾ ਜਾ ਰਿਹਾ।