Connect with us

Punjab

PRTC ਦੀ ਬੱਸ ਤੇ ਟਰਾਲੇ ਦੀ ਹੋਈ ਭਿਆਨਕ ਟੱਕਰ

Published

on

ACCIDENT : ਪੀਆਰਟੀਸੀ ਅਤੇ ਟਰਾਲੇ ਦੀ ਟੱਕਰ ਭਿਆਨਕ ਟੱਕਰ ਹੋ ਗਈ ਹੈ | ਪੀਆਰਟੀਸੀ ਦੇ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ | ਡਰਾਈਵਰ ਦੀ ਲੱਤਾਂਟੁੱਟ ਗਈਆਂ ਹਨ | ਜਖਮੀਆਂ ਨੂੰ ਸਮਾਣਾ ਸਰਕਾਰੀ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ|

ਪੀਆਰਟੀਸੀ ਬਸ ‘ਚ ਅੱਧਾ ਦਰਜਨ ਤੋਂ ਵੱਧ ਸਵਾਰੀਆਂ ਸੰਗਰੂਰ ਤੋਂ ਕੈਥਲ ਵੱਲ ਨੂੰ ਜਾ ਰਹੀ ਸੀ| ਸਮਾਣਾ 7 ਵਜੇ ਬੱਸ ਸਟੈਂਡ ਤੋਂ ਨਿਕਲੀ ਹੈ ਉਸ ਤੇ ਬਾਅਦ ਪਿੰਡ ਬਦਨਪੁਰ ਦੇ ਨੇੜੇ ਪਹੁੰਚਣ ਤੇ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰੀ ਜਿਸ ਦੇ ਵਿੱਚ ਟੱਕਰ ਇਨੀ ਜ਼ਬਰਦਸਤੀ ਕਿ ਬਸਦੇ ਬਰਖਸੇ ਤੋੜ ਕੇ ਟਰਾਲਾ ਅੱਗੇ ਲੰਘ ਗਿਆ ਬਸ ‘ਚ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ| ਸਦਰ ਪੁਲਿਸ ਸਮਾਣਾ ਵੀ ਮੌਕੇ ਤੇ ਪਹੁੰਚ ਗਈ ਹੈ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ|