Corona Virus
ਕਰਫਿਊ ‘ਚ ਅਠਾਈ ਸਾਲਾਂ ਵਿਅਕਤੀ ਨੇ ਮਾਰੀ ਛਲਾਂਗ, ਕਿਉਂ ?
ਪਟਿਆਲਾ, ਅਮਰਜੀਤ ਸਿੰਘ, 3 ਅਪ੍ਰੈਲ : ਪੰਜਾਬ ਵਿੱਚ ਕਰਫਿਊ ਕਾਰਨ ਜਿੱਥੇ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਸਰਕਾਰ ਉਪਰਾਲੇ ਕਰ ਰਹੀ ਹੈ ਉਥੇ ਹੀ ਸਰਹੰਦ ਨਹਿਰ ਵਿਖੇ ਅਠਾਈ ਸਾਲਾਂ ਵਿਅਕਤੀ ਵੱਲੋਂ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਨਸ਼ੇ ਦਾ ਆਦੀ ਸੀ ਜਿਸ ਕਾਰਨ ਕਰਫਿਊ ਵਿੱਚ ਨਸ਼ਾ ਨਾ ਮਿਲਣ ਅਤੇ ਕੰਮਕਾਜ ਨਾ ਹੋਣ ਕਾਰਨ ਉਸ ਨੇ ਨਹਿਰ ਚ ਛਲਾਂਗ ਮਾਰ ਦਿੱਤੀ। ਅਵਤਾਰ ਸਿੰਘ ਉਮਰ ਅਠਾਈ ਸਾਲ ਨਾਮ ਦੇ ਵਿਅਕਤੀ ਦੀ ਲਾਸ਼ ਪਟਿਆਲਾ ਵਿਖੇ ਗੋਤਾਖੋਰਾਂ ਵੱਲੋਂ ਕੱਢੀ ਗਈ ਜਿੱਥੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੇ ਦਾ ਆਦੀ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ।