Connect with us

Punjab

ਸਾਈਕਲਾਂ ਦੀ ਮੁਰੰਮਤ ਕਰਦੇ ਹੋਏ ਹਰਪ੍ਰੀਤ ਸਿੰਘ ਨੇ ਅਸਮਾਨ ‘ਚ ਭਰੀ ਉਡਾਰੀ, ਖੁਦ ਨੂੰ ਬਣਾਇਆ ਪੈਰਾਗਲਾਈਡਰ

Published

on

ਫਰੀਦਕੋਟ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਦੇ ਨੌਜਵਾਨ ਨੇ ਆਪਣੇ ਸੁਪਨੇ ਪੂਰੇ ਕੀਤੇ ਹਨ। ਸਥਾਨਕ ਭੋਲੂਵਾਲਾ ਰੋਡ ਦੇ ਵਸਨੀਕ ਹਰਪ੍ਰੀਤ ਸਿੰਘ ਨੇ ਸਾਈਕਲ ਦੀ ਮੁਰੰਮਤ ਕਰਦੇ ਹੋਏ ਤਿੰਨ ਸਾਲਾਂ ਦੀ ਮਿਹਨਤ ਅਤੇ ਢਾਈ ਲੱਖ ਦੀ ਲਾਗਤ ਨਾਲ ਪੈਰਾਗਲਾਈਡਰ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਹਰਪ੍ਰੀਤ ਸਿੰਘ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ, ਪਰ ਆਰਥਿਕ ਸਾਧਨਾਂ ਦੀ ਘਾਟ ਅਤੇ ਸਿਰ ‘ਤੇ ਪਿਤਾ ਦਾ ਪਰਛਾਵਾਂ ਨਾ ਹੋਣ ਕਾਰਨ ਇਹ ਸੁਪਨਾ ਔਖਾ ਜਾਪਦਾ ਸੀ। ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕੁਝ ਹੱਦ ਤੱਕ ਕਾਮਯਾਬ ਵੀ ਹੋਇਆ ਹੈ।
ਇੰਡੀਅਨ ਫਲਾਇੰਗ ਫੋਰਸ ਪੁਡੂਚੇਰੀ ਵਿੱਚ ਨੌਕਰੀ ਮਿਲੀ


ਸਾਈਕਲ ਮਕੈਨਿਕ ਹਰਪ੍ਰੀਤ ਸਿੰਘ ਨੇ ਮੋਟਰਸਾਈਕਲ ਦੇ ਇੰਜਣ ਨੂੰ ਫਿੱਟ ਕਰਕੇ ਪੈਰਾਗਲਾਈਡਰ ਤਿਆਰ ਕੀਤਾ। ਪਹਿਲਾਂ ਉਸ ਨੇ ਆਰਮੀ ਅਸਾਮ ਤੋਂ ਸਿਖਲਾਈ ਪ੍ਰਾਪਤ ਕੀਤੀ ਅਤੇ ਹੁਣ ਉਸ ਨੂੰ ਇੰਡੀਅਨ ਫਲਾਇੰਗ ਫੋਰਸ ਪੁਡੂਚੇਰੀ ਵਿੱਚ ਪੈਰਾ ਮੋਟਰ ਪਾਇਲਟ ਵਜੋਂ ਨੌਕਰੀ ਵੀ ਮਿਲ ਗਈ ਹੈ। ਉੱਥੇ ਉਹ ਲੋਕਾਂ ਨੂੰ ਆਕਾਸ਼ ਵਿੱਚ ਯਾਤਰਾ ਕਰਵਾਉਂਦਾ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਲਈ ਦੋ ਸੀਟਰ ਪੈਰਾਮੋਟਰ ਗਲਾਈਡਰ ਬਣਾ ਕੇ ਹਰ ਛੋਟੇ-ਵੱਡੇ ਅਮੀਰ-ਗਰੀਬ ਨੂੰ ਅਸਮਾਨ ‘ਚ ਸਫ਼ਰ ਕਰਾਉਣ।