Connect with us

Punjab

CM ਮਾਨ ਨੇ ਅਬੋਹਰ ‘ਚ ਕਿਸਾਨਾਂ ਨੂੰ ਵੰਡੇ ਚੈੱਕ,ਜਾਣੋ ਵੇਰਵਾ

Published

on

ਅੱਜ ਪੰਜਾਬ ਦੇ CM ਮਾਨ ਨੇ ਅਬੋਹਰ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ| ਉਹਨਾਂ ਅਬੋਹਰ ‘ਚ ਕਿਸਾਨਾਂ ਨੂੰ ਪੰਜਾਬ ਵਿੱਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਨੁਕਸਾਨ ਲਈ ਮੁਆਵਜ਼ੇ ਦੀ ਰਾਸ਼ੀ ਦੇ ਚੈੱਕ ਵੰਡੇ ਹਨ|ਓਥੇ ਹੀ ਮਾਨ ਨੇ ਦੱਸਿਆ ਕਿ ਪੈਸੇ ਉਸ ਨੂੰ ਮਿਲਣ ਗਏ ਜੋ ਕਿ ਖੇਤੀ ਦੀ ਦੇਖ ਰੇਖ ਕਰ ਰਿਹਾ ਹੈ ਨਾ ਕਿ ਉਸ ਨੂੰ ਜਿਸ ਨੇ ਖੇਤੀ ਠੇਕੇ ‘ਤੇ ਦਿੱਤੀ ਹੋਈ ਹੈ|ਮਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ 20 ਦਿਨਾਂ ਦਾ ਵਾਅਦਾ ਕੀਤਾ ਸੀ ਕਿ ਤੁਹਾਨੂੰ 20 ਦਿਨਾਂ ਦੇ ਅੰਦਰ ਅੰਦਰ ਹੀ ਪੈਸੇ ਮਿਲਣੇ ਸ਼ੁਰੂ ਹੋ ਗਏ ਹਨ|ਓਥੇ ਹੀ ਪੰਜਾਬ ਦੇ CM ਨੇ ਇਹ ਵੀ ਕਿਹਾ ਕਿ ਤੁਹਾਨੂੰ ਪਤਾ ਕਿ ਅਸੀਂ ਅੱਜ ਦਾ ਦਿਨ ਹੀ ਕਿਉਂ ਚੁਣਿਆ ਹੈ| ਕਿਉਂਕਿ ਵਿਸਾਖੀ ਵਾਲੇ ਦਿਨ ਨੂੰ ਮੈ ਕੋਈ ਖੁਸ਼ੀ ਦਾ ਦਿਨ ਨਹੀਂ ਕਹਾਂਗਾ|ਕਿਉਂਕਿ ਇਕ ਵਾਅ ਵਰੋਲਾ ਆਇਆ ਸੀ ਜੋ ਸਾਰਾ ਨੁਕਸਾਨ ਕਰਕੇ ਚਲਾ ਗਿਆ| ਓਥੇ ਹੀ ਮਾਨ ਨੇ ਇਹ ਵੀ ਕਿਹਾ ਕਿ ਮੈਂ ਉਹਨੀ ਹੀ ਦਿਨੀਂ ਪਿੰਡ ਦਾ ਦੌਰਾ ਕੀਤਾ ਜਦ ਕਿ ਨੁਕਸਾਨ ਹੋਇਆ ਸੀ|ਓਥੇ ਹੀ ਮਾਨ ਨੇ ਇਹ ਵੀ ਕਿਹਾ ਕਿ ਅੱਜ ਤੋਂ ਪੰਜਾਬ ‘ਚ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਹੈ|ਹੁਣ ਕਿਸਾਨਾਂ ਨੂੰ 75% ਤੋਂ 100% ਤੱਕ ਦਾ ਖ਼ਰਾਬ ਫ਼ਸਲ ਦਾ 15000 ਰੁਪਏ ਕਿਲੇ ਦਾ,ਪਹਿਲਾਂ 12000 ਰੁਪਏ ਦਿੱਤੇ ਜਾਂਦੇ ਸੀ ,ਓਥੇ ਹੀ 33% ਤੋਂ 75% ਤੱਕ 6800 ਰੁਪਇਆ ਕਿਲੇ ਦਾ ਪਹਿਲਾ 5400 ਰੁਪਏ ਦਿੱਤੇ ਜਾਂਦੇ ਸੀ|ਅੱਜ ਦੇ ਦਿਨ ‘ਚ ਪੂਰੇ ਪੰਜਾਬ ਵਿਚ 40 ਕਰੋੜ ਰੁਪਏ ਦੀ ਰਾਸ਼ੀ ਖਾਤਿਆਂ ਦੇ ਵਿਚ ਪੈ ਗਈ ਹੈ| ਓਥੇ ਹੀ ਫਾਜ਼ਿਲਕਾ ਦੇ 146 ਪਿੰਡ, ਅਬੋਹਰ ਦੇ 82 ਪਿੰਡ ‘ਤੇ ਜਲਾਲਾਬਾਦ ਦੇ 134 ਪਿੰਡ ਜਿਹਨਾਂ ਨੂੰ ਕੁੱਲ ਮਿਲਾਕੇ 362 ਪਿੰਡਾਂ ਦੀ ਖ਼ਰਾਬੇ ਵਾਲੇ ਫਸਲ ਦਾ 12 ਕਰੋੜ 94 ਲੱਖ 80 ਹਜ਼ਾਰ ਬਣਦਾ ਸੀ| ਜਿਸ ਵਿੱਚੋ ਅਸੀ ਅੱਜ 6 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ|