Jalandhar
ਕੈਨੇਡਾ ਦੀਆਂ ਸੂਬਾਈ ਚੋਣਾਂ ‘ਚ ਪੰਜਾਬ ਮੂਲ ਦੇ ਚਾਰ ਨੇਤਾ ਜਿੱਤੇ, ਰਾਜਨ ਨੇ ਕਿਹਾ- ਵਿਕਾਸ ਲਈ ਸਖ਼ਤ ਕਰਾਂਗੇ ਮਿਹਨਤ
ਜਲੰਧਰ: ਅਲਬਰਟਾ ਦੀ ਸੂਬਾਈ ਅਸੈਂਬਲੀ ਲਈ ਪੰਜਾਬ ਮੂਲ ਦੇ ਚਾਰ ਆਗੂ ਚੁਣੇ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿੱਚ ਕੁੱਲ 15 ਪੰਜਾਬ ਮੂਲ ਦੇ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਚਾਰ ਜਿੱਤੇ ਹਨ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਤੋਂ ਜਿੱਤ ਗਏ ਹਨ। ਸਾਹਨੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਮਾਈਕਲ ਸਮਿਥ ਨੂੰ ਹਰਾਇਆ।
ਐਨਡੀਪੀ ਦੇ ਮੌਜੂਦਾ ਵਿਧਾਇਕ ਜਸਵੀਰ ਦਿਓਲ ਐਡਮਿੰਟਨ ਮੀਡੋਜ਼ ਤੋਂ ਮੁੜ ਜਿੱਤਣ ਵਿੱਚ ਕਾਮਯਾਬ ਰਹੇ। ਐਨਡੀਪੀ ਦੇ ਪਰਮੀਤ ਸਿੰਘ ਬੋਪੋਰਾਏ ਨੇ ਕੈਲਗਰੀ ਫਾਲਕਨਰਿਜ ਤੋਂ ਮੌਜੂਦਾ ਯੂਸੀਪੀ ਵਿਧਾਇਕ ਦਵਿੰਦਰ ਤੂਰ ਨੂੰ ਹਰਾਇਆ। ਕੈਲਗਰੀ ਨਾਰਥ ਈਸਟ ਵਿੱਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ।
ਇਹ ਚੋਣ ਗੁਰਿੰਦਰ ਸਿੰਘ ਗਿੱਲ ਕੈਲਗਰੀ ਕਰਾਸ ਅਤੇ ਗੁਰਿੰਦਰ ਬਰਾੜ ਕੈਲਗਰੀ ਨਾਰਥ ਈਸਟ ਵੱਲੋਂ ਲੜੀ ਗਈ। ਅਲਬਰਟਾ ਤੋਂ ਅਮਨ ਸੰਧੂ, ਕੈਲਗਰੀ ਕਰਾਸ ਗਰੀਨ ਪਾਰਟੀ ਤੋਂ ਜੀਵਨ ਮਾਂਗਟ ਅਤੇ ਬ੍ਰਹਮ ਲੱਡੂ ਚੋਣ ਮੈਦਾਨ ਵਿੱਚ ਸਨ। ਆਪਣੇ ਸਿਆਸੀ ਕਰੀਅਰ ਤੋਂ ਪਹਿਲਾਂ, ਰਾਜਨ ਸਾਹਨੀ ਨੇ ਤੇਲ ਅਤੇ ਗੈਸ ਉਦਯੋਗ ਵਿੱਚ 20 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ। ਰਾਜਨ ਸਾਹਨੀ ਨੇ ਕਿਹਾ ਕਿ ਉਹ ਵਿਕਾਸ ਲਈ ਸਖ਼ਤ ਮਿਹਨਤ ਕਰਨਗੇ।