Connect with us

Jalandhar

ਜਲੰਧਰ ‘ਚ ਵੱਡਾ ਵਾਪਰਿਆ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਨੂੰ ਜ਼ਿੰਦਾ ਸਾੜਿਆ

Published

on

9ਅਕਤੂਬਰ 2023: ਜਲੰਧਰ ‘ਚ ਦੇਰ ਰਾਤ ਇਕ ਬਹੁਤ ਹੀ ਦਰਦਨਾਕ ਭਿਆਨਕ ਹਾਦਸਾ ਵਾਪਰਿਆ ਹੈ |ਜਿਥੇ ਘਰ ਦੇ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ ਇੱਕੋਹੀ ਪਰਿਵਾਰ ਦੇ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਮਰਨ ਵਾਲਿਆਂ ਵਿੱਚ ਘਰ ਦਾ ਮਾਲਕ ਵੀ ਸ਼ਾਮਲ ਹੈ।

ਜਦੋਂ ਕਿ ਘਰ ਦੇ ਬਾਹਰ ਬੈਠੀ ਉਸ ਦੀ ਬਜ਼ੁਰਗ ਪਤਨੀ ਬਲਬੀਰ ਕੌਰ ਸੁਰੱਖਿਅਤ ਹੈ। ਮ੍ਰਿਤਕਾਂ ਦੀ ਪਛਾਣ ਰੁਚੀ, ਦੀਆ, ਅਕਸ਼ੈ, ਯਸ਼ਪਾਲ ਘਈ ਅਤੇ ਮਨਸ਼ਾ ਵਜੋਂ ਹੋਈ ਹੈ। ਜਦਕਿ ਯਸ਼ਪਾਲ ਪੁੱਤਰ ਇੰਦਰਪਾਲ ਗੰਭੀਰ ਜ਼ਖਮੀ ਹੈ। ਜਿਸ ਨੂੰ ਦੇਰ ਰਾਤ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਘਰੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ
ਇਹ ਘਟਨਾ ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ 12 ਦੀ ਹੈ। ਮ੍ਰਿਤਕ ਯਸ਼ਪਾਲ ਘਈ ਦੇ ਭਰਾ ਰਾਜ ਘਈ ਨੇ ਦੱਸਿਆ ਕਿ ਉਸ ਦੇ ਭਰਾ ਨੇ 7 ਮਹੀਨੇ ਪਹਿਲਾਂ ਹੀ ਨਵਾਂ ਡਬਲ ਡੋਰ ਫਰਿੱਜ ਖਰੀਦਿਆ ਸੀ। ਦੇਰ ਰਾਤ ਉਸ ਦੇ ਕੰਪ੍ਰੈਸ਼ਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ।

ਘਰ ਦੇ ਅੰਦਰ ਬੈਠੇ ਉਸ ਦਾ ਭਰਾ, ਜਿਸ ਦੀ ਉਮਰ 65 ਸਾਲ ਦੇ ਕਰੀਬ ਸੀ, ਉਸ ਦੇ ਲੜਕੇ, ਨੂੰਹ ਅਤੇ ਦੋ ਧੀਆਂ ਨੂੰ ਘਰੋਂ ਬਾਹਰ ਜਾਣ ਦਾ ਮੌਕਾ ਨਹੀਂ ਮਿਲਿਆ। ਜਦੋਂ ਕਿ ਉਸ ਦੀ ਬਜ਼ੁਰਗ ਭਰਜਾਈ ਘਰ ਦੇ ਬਾਹਰ ਬੈਠੀ ਸੀ, ਉਹ ਸੁਰੱਖਿਅਤ ਹੈ।