Jalandhar
ਹਰਭਜਨ ਸਿੰਘ ਭੱਜੀ ਦੇ ਨਿਰਦੇਸ਼ ਤਹਿਤ ਟੀਮ ਨੇ ਵੰਡੇ ਲੋੜਵੰਦਾਂ ਨੂੰ ਰਾਸ਼ਨ ਅਤੇ ਕਿੱਟਾਂ

ਕਹਿੰਦੇ ਹਨ ਕਿ ਹਰ ਕੋਈ ਭੁੱਖਾ ਜਾਗਦਾ ਜ਼ਰੂਰ ਹੈ ਪਰ ਭਗਵਾਨ ਉਸਨੂੰ ਕਦੇ ਭੁੱਖਾ ਸੌਣ ਨਹੀਂ ਦਿੰਦਾ ਅਤੇ ਜਦੋ ਦੇਸ਼ ਉਤੇ ਮੁਸ਼ਕਿਲ ਹੋਵੇਂ ਤਾਂ ਹਰ ਕੋਈ ਆਪਣਾ ਯੋਗਦਾਨ ਦੇਣ ਚ ਪਿੱਛੇ ਵੀ ਨਹੀਂ ਹਟਦਾ। ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਚ ਲਾਕਡਾਉਣ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਬੀਤੇ 12 ਦਿਨਾਂ ਤੋਂ ਕਰਫ਼ਿਊ ਲਗਿਆ ਹੋਇਆ ਹੈ ਜਿਸਦੇ ਕਰਕੇ ਦਿਹਾੜੀ ਕਰਨ ਵਾਲੇ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਲਈ ਐੱਨਜੀਉ ਲੋੜਵੰਦ ਲੋਕਾਂ ਨੂੰ ਰਾਸ਼ਨ ਸਮਗ੍ਰੀ ਵੰਡ ਰਹੀ ਹੈ।

ਇਸ ਮੁਸ਼ਕਿਲ ਸਮੇਂ ਵਿੱਚ ਲੋਕਾਂ ਦੀ ਮਦਦ ਲਈ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਭੱਜੀ ਦੀ ਟੀਮ ਨੇ ਮੰਗਲਵਾਰ ਨੂੰ ਰਾਮਾਮੰਡੀ ਦੇ ਸਲਮ ਇਲਾਕੇ ਵਿੱਚ ਤਕਰੀਬਨ 200 ਦੇ ਕਰੀਬ ਰਾਸ਼ਨ ਲੋਕਾਂ ਨੂੰ ਵੰਡੇ। ਭੱਜੀ ਨੇ ਆਪਣੀ ਟੀਮ ਨੂੰ ਮੁੰਬਈ ਤੋਂ ਨਿਰਦੇਸ਼ ਦਿੱਤੇ ਕਿ ਜਲੰਧਰ ਦੇ ਵਿੱਚ ਜਿੰਨ੍ਹਾਂ ਲੋਕਾਂ ਕੋਲ ਇਸ ਸਮੇਂ ਰਾਸ਼ਨ ਨਹੀਂ ਹੈ ਓਹਨਾ ਨੂੰ ਰਾਸ਼ਨ ਵੰਡੇ।

ਇਸ ਬਾਰੇ ਭੱਜੀ ਦੀ ਟੀਮ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਲੰਧਰ ਵਿੱਚ ਤਕਰੀਬਨ 5000 ਕਿੱਟਾਂ ਵੰਡਣਗੇ।