Connect with us

Punjab

CM ਮਾਨ ਨੇ ਸ਼ਰਾਬ ਪੀਣ ਦੇ ਦੋਸ਼ ਲਾਉਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

Published

on

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਨੇ ਸ਼ਰਾਬ ਪੀਣ ਦੇ ਦੋਸ਼ ਲਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਉਹ ਪਿਛਲੇ 12 ਸਾਲਾਂ ਤੋਂ ਰੋਜ਼ਾਨਾ ਸ਼ਰਾਬ ਪੀ ਰਹੇ ਹਨ ਤਾਂ ਫਿਰ ਉਹ ਜਿੰਦਾ ਕਿਵੇਂ ਹਨ?ਇਸ ਨੂੰ ਲੈ ਕੇ ਟਵੀਟ ਵੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮੇਰਾ LIVER ਲੋਹੇ ਦਾ ਬਣਿਆ ਹੋਇਆ ਹੈ, ਜੋ ਮੈਂ 10-12 ਸਾਲ ਸਵੇਰੇ-ਸ਼ਾਮ ਪੀ ਰਿਹਾ ਹਾਂ, ਫਿਰ ਵੀ ਮੈਂ ਜਿਉਂਦਾ ਹਾਂ?…ਜਿੰਨ੍ਹਾਂ ਕੰਮ 75 ਸਾਲਾਂ ਵਿੱਚ ਨਹੀਂ ਹੋਇਆ, ਪਿਛਲੇ ਡੇਢ ਸਾਲ ਵਿੱਚ ਹੋਇਆ ਹੈ…ਪੰਜਾਬ ‘ਚ 88% ਘਰਾਂ ‘ਚ ਮੁਫਤ ਬਿਜਲੀ ਜਾਂਦੀ ਹੈ! ਓਨਾ ਕੋਲਾ ਕਦੇ ਨਹੀਂ ਸੀ ਜਿੰਨ੍ਹਾਂ ਅੱਜ ਹੈ…ਕੰਮ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ..

ਦੱਸ ਦੇਈਏ ਕਿ ਭਗਵੰਤ ਮਾਨ ਤੇ ਵਾਰ-ਵਾਰ ਦੋਸ਼ ਲਗਾਏ ਜਾਂਦੇ ਹਨ ਕਿ ਉਹ ਸ਼ਰਾਬ ਦੇ ਆਦੀ ਹਨ। ਇਸ ਤੋਂ ਪਹਿਲਾਂ ਜਨਵਰੀ 2019 ਵਿੱਚ ਇੱਕ ਰੈਲੀ ਦੌਰਾਨ ਭਗਵੰਤ ਮਾਨ ਨੇ ਜਨਤਕ ਤੌਰ ‘ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ (ਮਾਨ) ਦੀ ਮਾਤਾ ਦੀ ਮੌਜੂਦਗੀ ਵਿੱਚ ਸ਼ਰਾਬ ਛੱਡਣ ਦਾ ਪ੍ਰਣ ਲਿਆ ਸੀ।

ਜੇ ਗੱਲ ਕਰੀਏ ਤਾ ਪਿਛਲੇ ਸਾਲ ਅਪ੍ਰੈਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਦੋਸ਼ ਲਾਇਆ ਸੀ ਕਿ ਸੀਐਮ ਮਾਨ ਨਸ਼ੇ ਦੀ ਹਾਲਤ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਚ ਦਾਖ਼ਲ ਹੋਏ ਸਨ। ਜਥੇਬੰਦੀ ਨੇ ਇੱਥੋ ਤੱਕ ਵੀ ਕਹਿ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਮੁਆਫ਼ੀ ਮੰਗਣ। ਹਾਲਾਂਕਿ ਮਾਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ।