Punjab
ਖੇਤਾਂ ਵੱਲ ਜਾ ਰਿਹਾ ਔਰਤਾਂ ਨਾਲ ਵਾਪਰਿਆ ਹਾਦਸਾ,ਕਰੰਟ ਲੱਗਣ ਕਾਰਨ 2 ਔਰਤਾਂ ਤੇ 17 ਸਾਲਾ ਲੜਕੀ ਦੀ ਮੌਤ…
ਖਨੋਰੀ 23 ਜੂਨ 2023: ਝੋਨੇ ਦੀ ਫ਼ਸਲ ਬੀਜਣ ਸਮੇਂ ਖੇਤਾਂ ‘ਚ ਜਾ ਰਹੇ ਮਜ਼ਦੂਰਾਂ ਨਾਲ ਵਾਪਰਿਆ ਭਿਆਨਕ ਹਾਦਸਾ, ਦੱਸਿਆ ਜਾ ਰਿਹਾ ਹੈ ਕਿ ਭਾਖੜਾ ਨਹਿਰ ‘ਚ ਤੇਜ਼ ਕਰੰਟ
ਲੱਗਣ ਕਾਰਨ 2 ਔਰਤਾਂ ਅਤੇ 17 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦ ਉਹ ਝੋਨੇ ਦੀ ਫਸਲ ਦੀ ਪਨੀਰੀ ਲੈਣ ਟਰੈਕਟਰ ‘ਤੇ ਜਾ ਰਹੇ ਸਨ,ਦੱਸ ਦੇਈਏ ਕਿ 10 ਲੋਕ ਉਸ ਟਰੈਕਟਰ ‘ਚ ਸਵਾਰ ਸਨ ਜਿਨ੍ਹਾਂ ਵਿੱਚੋ ਡਰਾਈਵਰ ਤੇ 6 ਔਰਤਾਂ ਤਾਂ ਬਚ ਗਈਆਂ ਪਰ 2 ਔਰਤਾਂ ਤੇ ਲੜਕੀ ਰੁੜ੍ਹ ਗਏ, ਲਾਸ਼ਾਂ ਤੇ ਟਰੈਕਟਰ ਅਜੇ ਵੀ ਪਾਣੀ ‘ਚ ਹੀ ਹਨ|
ਇਹ ਟਰੈਕਟਰ ਖਨੌਰੀ ਇਲਾਕੇ ਦੇ ਪਿੰਡ ਗੇਹਲਾ ਦਾ ਸੀ ਅਤੇ ਮਹਿਲਾ ਮਜ਼ਦੂਰ ਨੇੜਲੇ ਪਿੰਡ ਮਨਿਆਣਾ ਦੀਆਂ ਵਸਨੀਕ ਸਨ, ਇਹ ਹਾਦਸਾ ਪਿੰਡ ਗੇਹਲਾ ਨੇੜੇ ਵਾਪਰਿਆ।
ਭਾਖੜਾ ਨਹਿਰ ਦੀ ਪਟੜੀ ‘ਤੇ 8 ਮਜ਼ਦੂਰ, ਔਰਤਾਂ ਅਤੇ ਇੱਕ 17 ਸਾਲਾ ਲੜਕੀ ਅਤੇ ਡਰਾਈਵਰ ਟਰੈਕਟਰ ਅਤੇ ਟਰੈਕਟਰ ਦੇ ਪਿੱਛੇ ਹਲ ਦੇ ਉੱਪਰ ਬੈਠ ਕੇ ਖੇਤਾਂ ਵੱਲ ਜਾ ਰਹੇ ਸਨ, ਟਰੈਕਟਰ ਦੇ ਪਿੱਛੇ ਝੋਨੇ ਦੀ ਪਨੀਰੀ ਰੱਖੀ ਹੋਈ ਸੀ।
ਜਦੋਂ ਹਾਦਸਾ ਵਾਪਰਿਆ ਤਾਂ 2 ਔਰਤਾਂ ਨਹਿਰ ‘ਚ ਡਿੱਗਣ ਤੋਂ ਬਚ ਗਈਆਂ, ਉਹ ਪਟੜੀ ‘ਤੇ ਡਿੱਗ ਗਈਆਂ, ਇਕ ਡਰਾਈਵਰ ਅਤੇ 4 ਔਰਤਾਂ ਨੂੰ ਮੌਕੇ ‘ਤੇ ਹੀ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ ਪਰ 2 ਔਰਤਾਂ ਅਤੇ 17 ਸਾਲਾ ਲੜਕੀ ਵਹਿ ਗਈਆਂ |
ਜਾਣਕਾਰੀ ਅਨੁਸਾਰ ਹੁਣ ਤੱਕ 2 ਔਰਤਾਂ ਅਤੇ ਇੱਕ ਬੱਚੀ ਦੀ ਮੌਤ ਹੋ ਚੁੱਕੀ ਹੈ ਅਤੇ ਗੋਤਾਖੋਰਾਂ ਵੱਲੋਂ ਲਾਸ਼ਾਂ ਅਤੇ ਟਰੈਕਟਰ ਟਰਾਲੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।