Connect with us

Corona Virus

ਪੰਜਾਬ ਪੁਲਿਸ ਨੇ ਜੁਗਾੜ ਲਗਾ ਕੇ ਬਣਾਈ ਸੈਨੀਟਾਈਜ਼ਰ ਮਸ਼ੀਨ

Published

on

ਪੰਜਾਬੀ ਲੋਕ ਅਕਸਰ ਜੁਗਾੜ ਲਗਾਉਣ ਵਿੱਚ ਪ੍ਰਸਿੱਧ ਹੁੰਦੇ ਹਨ, ਹੁਣ ਪੰਜਾਬ ਪੁਲਿਸ ਨੇ ਵੀ ਇੱਕ ਜੁਗਾੜ ਲਗਾਇਆ ਹੈ। ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਪੰਜਾਬ ਪੁਲਿਸ ਨੇ ਇੱਕ ਦੇਸੀ ਜੁਗਾੜ ਲਗਾਇਆ ਹੈ, ਜਿਸ ਵਿੱਚ ਜਿਸ ‘ਚ 500 ਲੀਟਰ ਟੈਂਕ ਨਾਲ 7 ਵੱਡੇ ਪੱਖੇ ਰੱਖ ਕੇ ਉਨ੍ਹਾਂ ਨਾਲ ਪਾਈਪਾਂ ਲਗਾ ਕੇ ਪੂਰੇ ਸ਼ਹਿਰ ਨੂੰ ਸੈਨੀਟਾਈਜ਼ ਕਰਕੇ ਪੁਲਿਸ ਦੁਆਰਾ ਸਾਫ਼ ਕੀਤਾ ਜਾਵੇਗਾ। ਇਸ ਨਾਲ ਪੂਰੇ ਸ਼ਹਿਰ ਦੀਆਂ ਗਲੀਆਂ ਤੋਂ ਲੈ ਕੇ ਮੰਡੀਆਂ ਤੱਕ ਸੈਨੀਟਾਈਜ਼ਰ ਸਪਰੇ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੈਨੀਟਾਈਜ਼ਰ ਦਾ ਛਿੜਕਾਅ ਕਰਨ ਦਾ ਇੱਕੋ ਇੱਕ ਮਕਸਦ ਹੈ ਜੋ ਕੋਰੋਨਾਵਾਇਰਸ ਸਾਡੇ ਸ਼ਹਿਰ ਵਿੱਚ ਨਾ ਫੈਲ ਸਕੇ।

Continue Reading
Click to comment

Leave a Reply

Your email address will not be published. Required fields are marked *