Connect with us

World

ਬੰਗਲਾਦੇਸ਼ ‘ਚ ਵਾਪਰਿਆ ਵੱਡਾ ਹਾਦਸਾ, ਤਲਾਬ ‘ਚ ਬੱਸ ਡਿੱਗਣ ਕਾਰਨ 17 ਲੋਕਾਂ ਦੀ ਹੋਈ ਮੌਤ, 35 ਜ਼ਖਮੀ….

Published

on

23 JULY 2023: ਬੰਗਲਾਦੇਸ਼ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸ਼ਨੀਵਾਰ ਨੂੰ ਇੱਕ ਬੱਸ ਸੜਕ ਤੋਂ ਫਿਸਲ ਕੇ ਇੱਕ ਤਲਾਬ ਵਿੱਚ ਡਿੱਗ ਗਈ ਜਿਸ ਕਾਰਨ ਘੱਟੋ-ਘੱਟ 17 ਯਾਤਰੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਝਲਕਾਠੀ ਜ਼ਿਲੇ ‘ਚ ਉਸ ਸਮੇਂ ਹੋਇਆ ਜਦੋਂ 60 ਯਾਤਰੀਆਂ ਨੂੰ ਲੈ ਕੇ ਬੱਸ ਭੰਡਾਰੀਆ ਉਪ-ਜ਼ਿਲੇ ਤੋਂ ਦੱਖਣੀ-ਪੱਛਮੀ ਡਵੀਜ਼ਨ ਦੇ ਹੈੱਡਕੁਆਰਟਰ ਬਾਰੀਸਲ ਜਾ ਰਹੀ ਸੀ। ਉਸ ਨੇ ਦੱਸਿਆ ਕਿ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਜਿਸ ਤੋਂ ਬਾਅਦ ਬੱਸ ਪਲਟ ਕੇ ਛੱਪੜ ਵਿੱਚ ਜਾ ਡਿੱਗੀ।

20 ਹੋਰ ਯਾਤਰੀ ਝਾਲਕਾਠੀ ਦੇ ਮੁੱਖ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੰਨਿਆ ਜਾ ਰਿਹਾ ਹੈ ਕਿ ਬੱਸ ਵਿੱਚ 65 ਯਾਤਰੀ ਸਵਾਰ ਸਨ। ਹਾਦਸੇ ‘ਚ ਜ਼ਖਮੀ ਹੋਏ 35 ਸਾਲਾ ਯਾਤਰੀ ਰਸੇਲ ਮੁੱਲਾ ਨੇ ਕਿਹਾ, ”ਮੈਂ ਡਰਾਈਵਰ ਸੀਟ ਦੇ ਕੋਲ ਬੈਠਾ ਸੀ। ਡਰਾਈਵਰ ਸ਼ਾਇਦ ਬੱਸ ਚਲਾਉਂਦੇ ਸਮੇਂ ਸੁਚੇਤ ਨਹੀਂ ਸੀ।” ਉਸ ਨੇ ਕਿਹਾ ਕਿ ਡਰਾਈਵਰ ਲਗਾਤਾਰ ਆਪਣੇ ਸਹਾਇਕ ਨਾਲ ਗੱਲ ਕਰ ਰਿਹਾ ਸੀ ਅਤੇ ਉਸ ਨੂੰ ਹੋਰ ਯਾਤਰੀਆਂ ਨੂੰ ਸਵਾਰ ਕਰਨ ਲਈ ਕਹਿ ਰਿਹਾ ਸੀ। ਇਸ ਹਾਦਸੇ ਵਿੱਚ ਮੁੱਲਾ ਦੇ ਪਿਤਾ ਦੀ ਜਾਨ ਚਲੀ ਗਈ ਜਦਕਿ ਉਸਦਾ ਭਰਾ ਅਜੇ ਲਾਪਤਾ ਹੈ।