Connect with us

World

CRIME: PAK ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ 5500 ਅਸ਼ਲੀਲ ਕਲਿੱਪਾਂ ਹੋਇਆ ਬਰਾਮਦ, ਹੁਣ ਤੱਕ ਦੀਆਂ ਸਭ ਤੋਂ ਵੱਧ…

Published

on

28 JULY 2023: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬਹਾਵਲਪੁਰ ਦੀ ਇਸਲਾਮੀਆ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਦੇ ਮੋਬਾਈਲ ਫੋਨ ਤੋਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਕਲਿੱਪਾਂ ਮਿਲੀਆਂ ਹਨ। ਮੀਡੀਆ ਰਿਪੋਰਟਾਂ ‘ਚ ਇਨ੍ਹਾਂ ਵੀਡੀਓਜ਼ ਦੀ ਗਿਣਤੀ 5500 ਦੇ ਕਰੀਬ ਦੱਸੀ ਗਈ ਹੈ। ਮੁਲਜ਼ਮ ਵਿਦਿਆਰਥਣਾਂ ਨੂੰ ਚੰਗੇ ਅੰਕਾਂ ਦਾ ਲਾਲਚ ਦੇ ਰਿਹਾ ਸੀ, ਓਥੇ ਹੀ ਦੱਸ ਦੇਈਏ ਕਿ ਇਸ ਨੂੰ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਵੀ ਕਿਹਾ ਜਾ ਰਿਹਾ ਹੈ। ਇਸ ਵਿੱਚ ਹਜ਼ਾਰਾਂ ਲੜਕੀਆਂ ਨੂੰ ਨਸ਼ਿਆਂ ਦਾ ਆਦੀ ਬਣਾ ਕੇ ਫਸਾਇਆ ਗਿਆ ਹੈ। ਇਸ ਮਾਮਲੇ ‘ਤੇ ਪੁਲਸ ਦਾ ਇਕ ਹੈਰਾਨੀਜਨਕ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਹ ਕਹਿ ਰਹੀ ਹੈ ਕਿ ਲੜਕੀਆਂ ਨੂੰ ਬਚਾਉਣਾ ਸਾਡਾ ਕੰਮ ਨਹੀਂ ਹੈ।

ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣਾਂ ਦੇ ਸੈਕਸ ਸਕੈਂਡਲ ਦੇ ਇਸ ਸਾਰੇ ਸ਼ਰਮਨਾਕ ਮਾਮਲੇ ਦਾ ਦੋਸ਼ੀ ਧਰਤਾ ਏਜਾਜ਼ ਹੁਸੈਨ ਨਾਂ ਦੇ ਵਿਅਕਤੀ ਨੂੰ ਮੰਨਿਆ ਜਾ ਰਿਹਾ ਹੈ। ਏਜਾਸ ਦਾ ਗਿਰੋਹ ਹਜ਼ਾਰਾਂ ਲੜਕੀਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਸੀ। ਇਸਲਾਮੀਆ ਯੂਨੀਵਰਸਿਟੀ ਨਸ਼ਿਆਂ ਅਤੇ ਜਿਨਸੀ ਸ਼ੋਸ਼ਣ ਦਾ ਕੇਂਦਰ ਬਣ ਗਈ ਹੈ।

ਛਾਪੇਮਾਰੀ ਅਤੇ ਰਿਕਵਰੀ
ਪੁਲਿਸ ਨੇ ਏਜਾਜ਼ ਸ਼ਾਹ ਦੇ ਦੋ ਮੋਬਾਈਲ ਫ਼ੋਨਾਂ ਤੋਂ ਤਕਰੀਬਨ 5500 ਅਸ਼ਲੀਲ ਵੀਡੀਓ ਬਰਾਮਦ ਕੀਤੇ ਹਨ, ਇਹ ਸਾਰੇ ਸਿਰਫ਼ ਯੂਨੀਵਰਸਿਟੀ ਦੀਆਂ ਕੁੜੀਆਂ ਦੇ ਸਨ। ਇਨ੍ਹਾਂ ਮੋਬਾਈਲਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਸਾਹਮਣੇ ਆਇਆ ਹੈ ਕਿ ਲੜਕੀਆਂ ਨੂੰ ਨੰਬਰ ਦੇਣ ਦੇ ਬਦਲੇ ਉਨ੍ਹਾਂ ਨੂੰ ਨਗਨ ਵੀਡੀਓ ਬਣਾ ਕੇ ਏਜਾਜ਼ ਨੂੰ ਭੇਜਣ ਲਈ ਕਿਹਾ ਜਾਂਦਾ ਸੀ।