Connect with us

Corona Virus

ਆਰਮੀ ਦੇ ਰਿਟਾਇਰਡ ਜੂਨੀਅਰ ਕਮਿਸ਼ਨ ਅਫ਼ਸਰ ਮੋਹਿੰਦਰ ਸਿੰਘ ਨੇ ਪੀਐਮ ਰਾਹਤ ਫੰਡ ਵਿੱਚ ਕੀਤਾ ਦਾਨ

Published

on

10 ਅਪ੍ਰੈਲ : ਦੁਨੀਆਂ ਭਰ ਵਿੱਚ ਫੈਲੀ ਮਹਾਂਮਾਰੀ ਕਾਰਨ ਦੇਸ਼ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਹਿੱਲ ਗਿਆ ਹੈ, ਕਈ ਲੋਕ ਰੋਟੀ ਲਈ ਵੀ ਮੋਹਤਾਜ ਹੋ ਗਏ ਹਨ। ਅਜਿਹੇ ਵਿੱਚ ਹਰ ਕੋਈ ਆਪਣਾ ਸਹਿਯੋਗ ਪਾ ਰਿਹਾ ਹੈ, ਕਈ ਲੋਕਾਂ ਵੱਲੋਂ ਮਾਲੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਆਰਮੀ ਦੇ ਰਿਟਾਇਰਡ ਜੂਨੀਅਰ ਕਮਿਸ਼ਨ ਅਫ਼ਸਰ ਮੋਹਿੰਦਰ ਸਿੰਘ ਨੇ ਆਪਣੀ ਪੈਨਸ਼ਨ ਵਿੱਚੋ ਬਚਾਏ 15 ਲੱਖ 11 ਹਜ਼ਾਰ ਰੁਪਏ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕੀਤੇ ਹਨ।
ਮੋਹਿੰਦਰ ਸਿੰਘ ਵੱਲੋਂ ਲੋਕ ਸੇਵਾ ਵਿੱਚ ਪਾਏ ਇਸ ਯੋਗਦਾਨ ਲਈ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਧੰਨਵਾਦ ਕੀਤਾ ਹੈ। ਸਿਰਸਾ ਨੇ ਮੋਹਿੰਦਰ ਸਿੰਘ ਵੱਲੋਂ ਕੀਤੇ ਦਾਨ ਲਈ ਕਿਹਾ ‘ ਤੁਸੀ ਸਾਬਿਤ ਕਰ ਦਿੱਤਾ ਹੈ ਕਿ ਸੱਚਾ ਸਿੱਖ ਕਿਵੇਂ ਦਾ ਹੁੰਦਾ ਹੈ’।