Corona Virus
ਸੀਐਮ ਵੱਲੋਂ ਦੱਸੇ ਕੋਰੋਨਾ ਪੀੜਤਾਂ ਦੇ ਅੰਕੜਿਆਂ ‘ਤੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ
ਚੰਡੀਗੜ੍ਹ, 10 ਅਪ੍ਰੈਲ : ਮੁੱਖ ਮੰਤਰੀ ਦਫ਼ਤਰ ਵਲੋਂ ਵੀਡੀਓ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਅੰਕਡ਼ਿਆਂ ਉਤੇ ਸਫ਼ਾਈ ਅਤੇ ਸਪਸ਼ਟੀਕਰਨ ਦਿੱਤਾ ਗਿਆ। ਮੁੱਖ ਮੰਤਰੀ ਦੇ 57 ਫੀਸਦ ਪੰਜਾਬੀਆਂ ਦੇ ਕੋਰੋਨਾ ਨਾਲ ਗ੍ਰਸਤ ਹੋਣ ਦਾ ਖਦਸ਼ਾ PGI ਦੇ ਡਾਕਟਰ ਸ਼ੰਕਰ ਪ੍ਰਿੰਜਾ ਦੀ ਰਿਪੋਰਟ ਉੱਤੇ ਆਧਾਰਿਤ ਹੈ। ਮੁੱਖ ਮੰਤਰੀ ਵਲੋਂ ਬਣਾਈ ਗਈ ਸੂਬਾ ਸਿਹਤ ਕਮੇਟੀ ਨੇ Dr ਪ੍ਰਿੰਜਾ ਤੋਂ ਪੰਜਾਬ ਲਈ ਸਲਾਹ ਅਤੇ ਪ੍ਰੋਟੈਕਸ਼ਨ ਮੰਗੀ ਸੀ। ਮੁੱਖ ਮੰਤਰੀ ਦੇ ਅੰਕਡ਼ਿਆਂ ਅਤੇ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਅਤੇ ਸਰਕਰ ਨੂੰ ਆੜੇ ਹਥੀਂ ਲਿਆ ਹੈ। ਮੁੱਖਮੰਤਰੀ ਦੇ ਬਿਆਨ ਅਤੇ quote ਕੀਤੇ ਅੰਕੜੇ ਨੂੰ ਸੂਬੇ ‘ਚ ਚਿੰਤਾਂਵਾਂ ਪੈਦਾ ਕਰਨ ਵਾਲਾ ਬਿਆਨ ਵੀ ਸਮਝਿਆ ਗਿਆ।