Punjab
ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਕਰਵਾਉਣ ਜਾ ਰਹੀ ਖੇਡਾਂ,ਜਿਹੜੇ ਖਿਡਾਰੀ ਲੈਣਾ ਚਾਹੁੰਦੇ ਹਨ ਭਾਗ ਪੋਰਟਲ ਕੀਤਾ ਗਿਆ ਲਾਂਚ..
PATIALA 15AUGUST 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਸੁਤੰਤਰਤਾ ਦਿਵਸ ਮੌਕੇ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ। ਦੱਸ ਦੇਈਏ ਕਿ ਓਥੇ ਹੀ CM ਮਾਨ ਦੇ ਨਾਲ ਮੁੱਖ ਸਕੱਤਰ ਅਨੁਰਾਗ ਵਰਮਾ,ਡੀਜੀਪੀ ਪੰਜਾਬ ਮੌਜ਼ੂਦ ਰਹੇ।ਦੱਸ ਦੇਈਏ ਮਾਨ ਵੱਲੋਂ ਅੱਜ ਲਗਾਤਾਰ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ|
ਤੇ ਹੁਣ ਓਥੇ ਹੀ CM ਮਾਨ ਨੇ ਪਟਿਆਲਾ ਵਿਖੇ ਖਿਡਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ| ਉਹਨਾਂ ਵਲੋਂ ‘ਖੇਡਾਂ ਵਤਨ ਪੰਜਾਬ ਦੀਆ’ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ।
ਅੱਜ ਪਟਿਆਲਾ ਵਿਖੇ ਉਹਨਾਂ ਲਈ ਪੋਰਟਲ (http://khedanwatanpunjabdia.com) ਲਾਂਚ ਕੀਤਾ| ਇਸ ਬਾਰੇ CM ਮਾਨ ਨੇ ਖੁਦ ਵੀ ਟਵੀਟ ਕਰ ਜਾਣਕਾਰੀ ਦਿੱਤੀ ਹੀ|
ਟਵੀਟ ‘ਚ ਲਿਖਿਆ ਕਿ-ਪੰਜਾਬ ‘ਚ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਕਾਮਯਾਬੀ ਤੋਂ ਬਾਅਦ ਇਸ ਸਾਲ ਵੀ ਸਾਡੀ ਸਰਕਾਰ ਹੋਰ ਵੀ ਵੱਡੇ ਪੱਧਰ ‘ਤੇ ਖੇਡਾਂ ਕਰਵਾਉਣ ਜਾ ਰਹੀ ਹੈ…ਜੋ ਖਿਡਾਰੀ ਭਾਗ ਲੈਣਾ ਚਾਹੁੰਦੇ ਨੇ ਅੱਜ ਪਟਿਆਲਾ ਵਿਖੇ ਉਹਨਾਂ ਲਈ ਪੋਰਟਲ (http://khedanwatanpunjabdia.com) ਲਾਂਚ ਕੀਤਾ… ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਤੇ ਗਰਾਊਂਡਾਂ ਨਾਲ ਜੋੜਨ ਲਈ ਸਰਕਾਰ ਪੂਰੀ ਵਚਨਬੱਧ ਹੈ…ਪੰਜਾਬ ਨੂੰ ਖੇਡਾਂ ‘ਚ ਮੁੜ ਤੋਂ ਝੰਡਾਬਰਦਾਰ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ…