Amritsar
ਅੰਮ੍ਰਿਤਸਰ ਦੇ ਕਾਲੇ ਘਨੂਪੁਰ ਇਲਾਕੇ ‘ਚ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ…

ਦੇਰ ਰਾਤ ਚੋਰ ਚੋਰੀ ਕਰਕੇ ਸੋਨਾ ਅਤੇ ਕੈਸ਼ ਲੈਕੇ ਹੋਏ ਫਰਾਰ
ਛੋਟੇ ਭਰਾ ਦਾ ਸੀ ਵਿਆਹ ਉਸ ਵਾਸਤੇ ਵੀ ਰੱਖੇ ਸੀ ਪੈਸੇ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਛੱਕ ਦੇ ਅਧਾਰ ਤੇ ਇਕ ਨੂੰ ਲਿਆ ਹਿਰਾਸਤ ਚ
19ਅਗਸਤ 2023: ਗੁਰੂ ਨਗਰੀ ਅੰਮ੍ਰਿਤਸਰ ਚ ਚੋਰੀ ਅਤੇ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਆਏ ਦਿਨ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਿਸ ਇਹਨਾਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਬਜਾਏ ਹੱਥ ਤੇ ਹੱਥ ਰੱਖ ਕੇ ਬੈਠੀ ਹੈ
ਮਾਮਲਾ ਅੰਮ੍ਰਿਤਸਰ ਦੇ ਕਾਲੇ ਘੰਨੂੰਪੁਰ ਇਲਾਕੇ ਦਾ ਹੈ ਜਿਥੇ ਦੇਰ ਰਾਤ ਚੋਰਾਂ ਨੇ ਘਰ ਨੂੰ ਆਪਣਾ ਨਿਸ਼ਾਨਾ ਬਣਿਆ ਹੈ ਜਿਥੇ ਚੋਰਾਂ ਨੇ ਅਲਮਾਰੀ ਵਿਚੋਂ ਸੋਨਾ ਕੈਸ ਲੈਕੇ ਫਰਾਰ ਹੋ ਗਏ ਪਰਿਵਾਰਕ ਮੈਂਬਰਾ ਨੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਘਰ ਅੰਦਰ ਸਮਾਨ ਖਿਲਰਿਆ ਹੋਇਆ ਸੀ ਅਤੇ ਜਦੋਂ ਦੇਖਿਆ ਤਾਂ ਸੋਨੇ ਦੇ ਗਹਿਣੇ ਅਤੇ ਪੈਸੇ ਗਾਇਬ ਸ਼ਨ ਪਰਿਵਾਰ ਨੇ ਦੱਸਿਆ ਕਿ ਛੋਟੇ ਭਰਾ ਦਾ ਵਿਆਹ ਲਈ ਪੈਸੇ ਰੱਖੇ ਸੀ ਜਿਸ ਨੂੰ ਚੋਰ ਲੈਕੇ ਫਰਾਰ ਹੋ ਗਏ ਹਨ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਕਬੂ ਕੀਤਾ ਜਾਵੇ
ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਵੇਗੀ ਅਤੇ ਜਲਦ ਚੋਰਾਂ ਨੂੰ ਕਬੂ ਕੀਤਾ ਜਵੇਂਗਾ ਫਿਲਹਾਲ 1 ਨੂੰ ਛੱਕ ਦੇ ਅਧਾਰ ਟੇ ਪੁੱਛਗਿੱਛ ਲਈ ਹਿਰਾਸਤ ਚ ਲਿਆ ਹੈ