Connect with us

National

23 ਅਗਸਤ ਨੂੰ ਸ਼ਾਮ 6:04 ਵਜੇ ਚੰਦ ‘ਤੇ ਉਤਰੇਗਾ ਚੰਦਰਯਾਨ-3 ਦਾ ਲੈਂਡਰ!

Published

on

ਭਾਰਤ ਦਾ ਚੰਦਰਮਾ ਮਿਸ਼ਨ ਯਾਨੀ ਚੰਦਰਯਾਨ-3 ਦਾ ਲੈਂਡਰ 23 ਅਗਸਤ ਨੂੰ ਆਪਣੇ ਨਿਰਧਾਰਤ ਸਮੇਂ ‘ਤੇ ਸ਼ਾਮ 6:04 ਵਜੇ ਚੰਦਰਮਾ ‘ਤੇ ਉਤਰੇਗਾ। ਇਸਰੋ ਨੇ ਮੰਗਲਵਾਰ ਨੂੰ ਮਿਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮੇਂ-ਸਮੇਂ ‘ਤੇ ਸਾਰੇ ਸਿਸਟਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਭ ਠੀਕ ਢੰਗ ਨਾਲ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਇਸਰੋ ਨੇ ਚੰਦਰਮਾ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਚੰਦਰਯਾਨ-3 ਦੁਆਰਾ ਕਲਿੱਕ ਕੀਤੀਆਂ ਗਈਆਂ ਸਨ। ਚੰਦਰਯਾਨ ਨੇ ਚੰਦਰਮਾ ਤੋਂ ਇਹ ਤਸਵੀਰਾਂ 70 ਕਿਲੋਮੀਟਰ ਦੀ ਦੂਰੀ ਤੋਂ ਲੈਂਡਰ ਪੋਜੀਸ਼ਨ ਡਿਟੈਕਸ਼ਨ ਕੈਮਰੇ (LPDC) ਦੀ ਮਦਦ ਨਾਲ ਲਈਆਂ ਹਨ।

ਤੁਹਾਨੂੰ ਇਹ ਵੀ ਦੇਈਏ ਚੰਦਰਯਾਨ-3 ਫਿਲਹਾਲ ਚੰਦਰਮਾ ‘ਤੇ ਉਤਰਨ ਲਈ ਸਹੀ ਜਗ੍ਹਾ ਦੀ ਖੋਜ ਕਰ ਰਿਹਾ ਹੈ। ਇਸ ਨੂੰ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਿਆ ਜਾਵੇਗਾ ਤੇ ਲੈਂਡਿੰਗ ਦੇ ਆਖਰੀ 15 ਮਿੰਟ ਸਭ ਤੋਂ ਔਖੇ ਹੋਣਗੇ। ਚੰਦਰਯਾਨ-3 ਦੇ ਲੈਂਡਰ ਦੀ ਸਾਫਟ ਲੈਂਡਿੰਗ ‘ਚ 15 ਤੋਂ 17 ਮਿੰਟ ਲੱਗਣਗੇ। ਇਸ ਮਿਆਦ ਨੂੰ ’15 ਮਿੰਟਾਂ ਖੌਫ਼ ਦੇ ‘ ਵੀ ਕਿਹਾ ਜਾਂਦਾ ਹੈ। ਜੇਕਰ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ, ਤਾਂ ਇਹ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ।

ਉਥੇ ਹੀ ਚੰਦਰਮਾ ‘ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ‘ਤੇ ਸਥਿਤੀਆਂ ਦੇ ਅਧਾਰ ‘ਤੇ, ਇਹ ਫੈਸਲਾ ਕਰੇਗਾ ਕਿ ਕੀ ਉਸ ਸਮੇਂ ਉਤਰਨਾ ਉਚਿਤ ਹੋਵੇਗਾ ਜਾਂ ਨਹੀਂ। ਜੇਕਰ ਕੋਈ ਕਾਰਕ ਸਹੀ ਨਹੀਂ ਹੈ ਤਾਂ 27 ਅਗਸਤ ਨੂੰ ਲੈਂਡਿੰਗ ਕੀਤੀ ਜਾਵੇਗੀ। ਚੰਦਰਯਾਨ ਦਾ ਦੂਜਾ ਅਤੇ ਆਖਰੀ ਡੀਬੂਸਟਿੰਗ ਆਪਰੇਸ਼ਨ ਐਤਵਾਰ ਰਾਤ 1.50 ਵਜੇ ਪੂਰਾ ਹੋ ਗਿਆ। ਇਸ ਤੋਂ ਬਾਅਦ ਚੰਦਰਮਾ ਤੋਂ ਲੈਂਡਰ ਦੀ ਘੱਟੋ-ਘੱਟ ਦੂਰੀ 25 ਕਿਲੋਮੀਟਰ ਅਤੇ ਵੱਧ ਤੋਂ ਵੱਧ 134 ਕਿਲੋਮੀਟਰ ਹੈ। ਇਹ ਵੀ ਦੱਸ ਦੇਈਏ ਕਿ ਡੀਬੂਸਟਿੰਗ ਵਿੱਚ ਪੁਲਾੜ ਯਾਨ ਦੀ ਗਤੀ ਨੂੰ ਹੌਲੀ ਕੀਤਾ ਹੈ।