Connect with us

Punjab

ਹੁਸਿ਼ਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਦੀ ਵਿਦਿਆਰਥਣ ਨੇ ਕੀਤਾ ਵੱਡਾ ਮੁਕਾਮ ਹਾਸਿਲ

Published

on

2 ਅਪ੍ਰੈਲ 2024: ਅੱਜ ਦੇ ਮਾਡਰਨ ਸਮੇਂ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੀਆਂ ਉਪਲਬਧੀਆਂ ਨਾਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਸਮੇਂ ਸਮੇਂ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਉਪਲਬਧੀਆਂ ਹਾਸਿਲ ਕੀਤੀਆਂ ਜਾਂ ਰਹੀਆਂ ਹਨ ਜੋ ਕਿ ਸਭ ਦੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਕ ਵਾਰ ਫ਼ਿਰ ਤੋਂ ਹੁਸਿ਼ਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਖੁਣ ਦੀ ਵਿਦਿਆਰਥਣ ਨੇ ਵੱਡਾ ਮੁਕਾਮ ਹਾਸਿਲ ਕਰਕੇ ਨਾ ਇਕੱਲੇ ਮਾਪਿਆਂ ਦਾ ਬਲਕਿ ਆਪਣੇ ਜਿਲ੍ਹੇ ਅਤੇ ਪੰਜਾਬ ਦਾ ਵੀ ਨਾਮ ਦੇਸ਼ ਭਰ ‘ਚ ਰੋਸ਼ਨ ਕੀਤਾ ਹੈ ।

ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਖੁਣ ਦੀ 10ਵੀਂ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਦੀ ਯੰਗ ਸਾਈਂਟਿਸਟ ਪ੍ਰੋਗਰਾਮ ਇਸਰੋ ਲਈ ਨਿਯੁਕਤੀ ਹੋਈ ਹੈ।ਗੁਰਲੀਨ ਕੌਰ ਦੀ ਇਸ ਉਪਲਬਧੀ ਤੇ ਸਕੂਲ ਅਤੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। 2 ਹਫਤਿਆਂ ਲਈ ਗੁਰਲੀਨ ਕੌਰ ਇਸਰੋ ‘ਚ ਰਹਿ ਕੇ ਵਿਗਿਆਨੀਆਂ ਨਾਲ ਗੱਲਬਾਤ ਕਰੇਗੀ। ਉਥੇ ਕਾਫੀ ਕੁਝ ਉਸਨੂੰ ਸਿੱਖਣ ਨੂੰ ਵੀ ਮਿਲੇਗਾ। ਸਕੂਲ ਦੀ ਮੁੱਖ ਅਧਿਆਪਕਾਂ ਸਮਰੀਤੂ ਰਾਣਾ ਅਤੇ ਸਾਇੰਸ ਅਧਿਆਪਕਾਂ ਪਵਨਦੀਪ ਚੌਧਰੀ ਤੇ ਗੁਰਲੀਨ ਕੌਰ ਦੇ ਪਰਿਵਾਰ ਵਲੋਂ ਅੱਜ ਉਸਦਾ ਮੂੰਹ ਮਿੱਠਾ ਕਰਵਾ ਕੇ ਉਸਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਹੋਇਆਂ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ।

ਮੀਡੀਆ ਨਾਲ ਗੱਲਬਾਤ ਦੌਰਾਨ ਗੁਰਲੀਨ ਕੌਰ ਨੇ ਕਿਹਾ ਕਿ ਉਹ ਇਸਰੋ ‘ਚ ਜਾਣ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਤਿਆਰੀ ਕਰ ਰਹੀ ਸੀ ਤੇ ਸਖਤ ਮਿਹਨਤ ਸਦਕਾਂ ਉਸਨੂੰ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ। ਗੁਰਲੀਨ ਕੌਰ ਨੇ ਦੱਸਿਆ ਕਿ ਭਵਿੱਖ ‘ਚ ਉਹ ਪੜ੍ਹ ਲਿਖ ਕੇ ਸਾਈਂਟਿਸਨ ਬਣਨਾ ਚਾਹੁੰਦੀ ਹੈ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਦੀ ਇਕ ਵਿਖਦਿਆਰਥਣ ਦੀ ਇਸਰੋ ਲਈ ਨਿਯੁਕਤੀ ਹੋਈ ਸੀ ਤੇ ਲਗਾਤਾਰ ਦੂਜੀ ਵਾਰ ਉਨ੍ਹਾਂ ਦੇ ਸਕੂਲ ਚੋਂ ਵਿਦਿਆਰਥਣ ਦੀ ਨਿਯੁਕਤੀ ਹੋਣਾਂ ਆਪਣੇ ਆਪ ਵਿੱਚ ਹੀ ਮਾਣ ਵਾਲੀ ਗੱਲ ਹੈ । ਇਸ ਮੌਕੇ ਗੁਰਲੀਨ ਕੌਰ ਦੇ ਮਾਪਿਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਆਪਣੀ ਧੀ ਦੀ ਇਸ ਉਪਲਬਧੀ ਤੇ ਮਾਣ ਮਹਿਸੂਸ ਕੀਤਾ।