Corona Virus
ਪੰਜਾਬ ਦੇ ਆੜ੍ਹਤੀਆਂ ਵੱਲੋਂ ਬਣਾਈ ਗਈ ਸੰਘਰਸ਼ ਕਮੇਟੀ
ਅੰਮ੍ਰਿਤਸਰ, ਮਲਕੀਤ ਸਿੰਘ, 14 ਅਪ੍ਰੈਲ : ਪੰਜਾਬ ਦੇ ਆੜਤੀਆਂ ਵੱਲੋਂ ਬਣਾਈ ਗਈ ਸੰਘਰਸ਼ ਕਮੇਟੀ ਨੇ ਪਿਛਲੇ ਦਿਨੀ ਆਪਣੀਆਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੰਗ ਪੱਤਰ ਭੇਜਿਆ ਸੀ। ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਸਰਕਾਰ ਤੋਂ ਅਪੀਲ ਕੀਤੀ ਹੈ ਅਤੇ ਉਨ੍ਹਾਂ ਦੀਆਂ ਤਿੰਨ ਮੰਗ ਹਨ ਆੜਤੀ ਮਜ਼ਦੂਰ ਦੀਆਂ ਪਿਛਲੇ ਸੀਜ਼ਨ ਦੀ ਬਕਾਇਆ ਰਕਮ ਅਕਾਊਂਟ ‘ਚ ਪਾਉਣ ਅਤੇ ਕਿਸਾਨਾਂ ਨੂੰ ਦਿੱਤਾ ਗਿਆ ਅਡਵਾਂਸ ਕੱਟ ਕੇ ਬਾਕੀ ਫਸਲ ਅਦਾਇਗੀ ਕਰਨ ਦੀ ਅਤੇ ਜਿੰਨੇ ਵੀ ਉੱਥੇ ਆੜਤੀ ਹਨ ਮਜ਼ਦੂਰ ਮਜ਼ਦੂਰ ਮੁਨੀਮ ਮੰਡੀ ਦੇ ਕੰਮ ਕਰ ਰਹੇ ਹੋਣਗੇ। ਉਨ੍ਹਾਂ ਦੇ ਬੀਮੇ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਸੀ ਆੜਤੀਆਂ ਦੀ ਸੰਘਰਸ਼ ਕਮੇਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਆੜਤੀਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਿਸ ਦੇ ਕਾਰਨ ਪੰਜਾਬ ਦੇ ਆੜਤੀਆਂ ਨੇ ੧੫ ਤੋਂ ਲੈ ਕੇ ੨੦ ਅਪ੍ਰੈਲ ਤੱਕ ਬਾਈਕਾਟ ਦਾ ਕੀਤਾ ਫੈਸਲਾ