Connect with us

Punjab

ਮਿਸ਼ਨ ਰੋਜ਼ਗਾਰ: CM ਮਾਨ ਨੇ ਪੰਜਾਬ ‘ਚ ਕੈਟਲ ਫੀਡ ਪਲਾਂਟ ਦਾ ਰੱਖਿਆ ਨੀਂਹ ਪੱਥਰ

Published

on

1ਰਾਜਪੁਰਾ ਅਕਤੂਬਰ 2023:  ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਜਪੁਰਾ ਪੁੱਜੇ ਜਿੱਥੇ ਉਨ੍ਹਾਂ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਿਆ। ਰਾਜਪੁਰਾ ਪਹੁੰਚਣ ‘ਤੇ ਮੁੱਖ ਮੰਤਰੀ ਦਾ ਗਲੇ ‘ਚ ਕੰਠ ਪਾ ਕੇ ਰਵਾਇਤੀ ਅੰਦਾਜ਼ ‘ਚ ਸਵਾਗਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਨੀਦਰਲੈਂਡ ਦੀ ਇੱਕ ਕੰਪਨੀ ਵੱਲੋਂ ਪੰਜਾਬ ਵਿੱਚ ਵੱਡਾ ਨਿਵੇਸ਼ ਕੀਤਾ ਜਾ ਰਿਹਾ ਹੈ। ਕੈਟਲ ਫੀਡ ਪਲਾਂਟ ਨੂੰ ਬਣਾਉਣ ਲਈ 138 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਿਵੇਸ਼ ਅਤੇ ਪੰਜਾਬ ਟੀਮ ਦੀ ਮਿਹਨਤ ਰੰਗ ਲਿਆਏਗੀ। ਨੀਦਰਲੈਂਡ ਦੀ ਕੰਪਨੀ ਪੰਜਾਬ ਵਿੱਚ ਨਿਵੇਸ਼ ਕਰ ਰਹੀ ਹੈ। ਨੀਦਰਲੈਂਡ ਦੀ ਹਾਲੈਂਡ ਕੰਪਨੀ ਪੰਜਾਬ ਵਿੱਚ ਕੈਟਲ ਫੀਡ ਪਲਾਂਟ ਲਗਾ ਰਹੀ ਹੈ। ਇਸ ਪਲਾਂਟ ਰਾਹੀਂ ਪੰਜਾਬ ਦੇ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਵਿੱਚ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਫੀਡ ਤਿਆਰ ਕੀਤੀ ਜਾਵੇਗੀ। ਇਸ ਦੌਰਾਨ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।