Connect with us

Corona Virus

ਖ਼ੁਦਕੁਸ਼ੀ ਕਰਨ ਵਾਲੇ ਗਗਨਦੀਪ ਤੇ ਪਰਿਵਾਰ ਨੂੰ ਮਿਲੇ ਸਿਮਰਜੀਤ ਬੈਂਸ

Published

on

ਲੁਧਿਆਣਾ, 14 ਅਪ੍ਰੈਲ : ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਵਿਖੇ ਬੀਤੇ ਦਿਨ ਗਗਨਦੀਪ ਨਾਮੀ ਨੌਜ਼ਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਅਤੇ ਸੁਸਾਈਡ ਨੋਟ ‘ਚ ਉਸ ਨੇ ਇੱਕ ਪੁਲੀਸ ਮੁਲਾਜ਼ਮ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ। ਅੱਜ ਉਸੀ ਪਰਿਵਾਰ ਦੀ ਸਾਰ ਲੈਣ ਲਈ ਸਿਮਰਜੀਤ ਬੈਂਸ ਗਗਨਦੀਪ ਦੇ ਘਰ ਪਹੁੰਚੇ। ਬੈਂਸ ਨੇ ਇਸ ਮੌਕੇ ਮੁੜ ਤੋਂ ਪੁਲੀਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ । ਇਸਦੇ ਨਾਲ ਹੀ ਬੈਂਸ ਨੇ ਇਹ ਵੀ ਕਿਹਾ ਕਿ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ, ਮ੍ਰਿਤਕ ਦੀ ਪਤਨੀ, ਉਸਦਾ ਛੋਟਾ ਬੱਚਾ ਅਤੇ ਉਸ ਦੀ ਮਾਂ ਵੀ ਹੈ ਜਿਸ ਨੂੰ ਮੁਆਵਜ਼ੇ ਦੇ ਤੌਰ ਤੇ 50-50 ਲੱਖ ਰੁਪਏ ਦਿੱਤੇ ਜਾਣ। ਪੁਲੀਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਹਾਲੇ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਜਦੋਂ ਕਿ ਪੁਲਿਸ ਚਾਹੇ ਤਾਂ ਉਸ ਨੂੰ ਤੁਰੰਤ ਗ੍ਰਿਫ਼ਤਾਰ ਵੀ ਕਰ ਸਕਦੀ ਹੈ।
ਜਾਣਕਾਰੀ ਦੇ ਅਨੁਸਾਰ ਬੈਂਸ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ‘ਤੇ ਸਵਾਲ ਵੀ ਚੁੱਕੇ ਹਨ ਕਿ ਥਾਣਿਆਂ ਦੇ ਵਿੱਚ ਬੈਠ ਕੇ ਪੁਲਿਸ ਜੋ ਗੁੰਡਾਗਰਦੀ ਕਰ ਰਹੀ ਹੈ ਉਸ ਲਈ ਕੌਣ ਜ਼ਿੰਮੇਵਾਰ ਹੈ ?