Punjab
ਪੰਜਾਬ ‘ਚ ਟਰਾਈਡੈਂਟ-ਆਈਓਐਲ ਕੰਪਨੀ ‘ਤੇ ਦੂਜੇ ਦਿਨ ਵੀ ਛਾਪੇਮਾਰੀ

18ਅਕਤੂਬਰ 2023: ਪੰਜਾਬ ‘ਚ ਟਰਾਈਡੈਂਟ ਗਰੁੱਪ ਅਤੇ ਆਈਓਐਲ ਕੈਮੀਕਲ ਕੰਪਨੀ ‘ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਹੈ। ਅਧਿਕਾਰੀਆਂ ਮੁਤਾਬਕ ਇਹ ਛਾਪੇਮਾਰੀ ਕਰੀਬ 5 ਤੋਂ 7 ਦਿਨਾਂ ਤੱਕ ਜਾਰੀ ਰਹਿਣ ਵਾਲੀ ਹੈ। ਫਿਲਹਾਲ ਟੀਮ ਨੇ ਕਈ ਜਾਇਦਾਦਾਂ ਦੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਟੀਮ ਪਰਿਵਾਰ ਤੋਂ ਕਈ ਲਾਕਰਾਂ ਦੀ ਡਿਟੇਲ ਲੈ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਵੀ ਅਧਿਕਾਰੀਆਂ ਕੋਲ ਹਨ।ਇਹ ਜੋ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਪੰਜਾਬ ਵਿੱਚ ਲੁਧਿਆਣਾ ਅਤੇ ਬਰਨਾਲਾ ਹੋ ਰਹੀ ਹੈ ।